(ਪਰਮਿੰਦਰ ਨਵਾਂਸ਼ਹਿਰ)ਸਰਵਿਸ ਰੂਲ ਨਾ ਹੋਣ ਕਾਰਨ ਵਾਟਰ ਸਪਲਾਈ ਦੇ ਫੀਲਡ ਮੁਲਾਜ਼ਮਾਂ ਨੂੰ ਪੈ ਰਿਹਾ ਹੈ ਘਾਟਾ– ਕੌਂਡਲ
ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਫੀਲਡ ਕਾਮਿਆਂ ਦੇ ਸਰਵਿਸ ਰੂਲ ਨਾ ਹੋਣ ਕਾਰਨ ਇਹਨਾ ਫੀਲਡ ਮੁਲਾਜ਼ਮਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਹੈ ਕਿਉਂਕਿ ਸਰਵਿਸ ਰੂਲ ਨਾ ਹੋਣ ਕਾਰਨ ਇਹ ਫੀਲਡ ਮੁਲਾਜ਼ਮ ਜਿਵੇਂ ਕਿ ਪੰਪ ਅਪਰੇਟਰ ਮਾਲੀ ਕਮ ਚੌਕੀਦਾਰ ਫਿਟਰ ਹੈਲਪਰ ਆਦਿ ਪੋਸਟਾਂ ਤੇ ਕੰਮ ਕਰਦੇ ਫੀਲਡ ਮੁਲਾਜ਼ਮਾਂ ਬਿਨਾਂ ਕਿਸੇ ਪ੍ਰਮੋਸ਼ਨ ਦੇ ਹੀ ਇਸ ਪੋਸਟ ਤੇ ਹੀ ਰਿਟਾਇਰ ਹੋ ਜਾਂਦੇ ਹਨ ਜਦ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਹਰੇਕ ਰੈਗੂਲਰ ਕਰਮਚਾਰੀ ਨੂੰ ਆਪਣੀ ਸਰਵਿਸ ਦੌਰਾਨ ਘੱਟੋ ਘੱਟ ਤਿੱਨ ਤਰੱਕੀਆਂ ਦੇਣਾ ਜ਼ਰੂਰੀ ਹੁੰਦਾ ਹੈ ਪਰ ਜਦੋਂ ਵੀ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਉੱਚ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਸਰਵਿਸ ਰੂਲ ਨਾ ਹੋਣ ਕਾਰਨ ਇਨ੍ਹਾਂ ਫੀਲਡ ਮੁਲਾਜ਼ਮਾਂ ਦੀ ਤਰੱਕੀ ਨਹੀਂ ਹੋ ਰਹੀ ਪਿਛਲੇ ਦਿਨੀਂ ਜਥੇਬੰਦੀ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੈਣੀਆਂ ਦੀ ਅਗਵਾਈ ਹੇਠ ਮਹਿਕਮੇ ਦੀ ਮਾਣਯੋਗ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਹੋਈ ਸੀ ਜਿਸ ਵਿੱਚ ਜਲਦੀ ਹੀ ਇਕ ਮਹੀਨੇ ਦੇ ਵਿੱਚ ਵਿੱਚ ਇਨ੍ਹਾਂ ਦੇ ਸਰਵਿਸ ਰੂਲ ਬਣ ਕੇ ਤਿਆਰ ਹੋ ਜਾਣਗੇ ਅਤੇ ਮਹੀਨੇ ਤੋਂ ਬਾਅਦ ਇਨ੍ਹਾਂ ਦੀਆਂ ਤਰੱਕੀਆਂ ਵੀ ਜ਼ਰੂਰ ਹੋਣਗੀਆਂ ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲ ਸਪਲਾਈ ਮਹਿਕਮੇ ਵਿੱਚ ਕੰਮ ਕਰ ਰਹੇ ਇਨਲਿਸਟਮੈਂਟ ਵਾਲੇ ਵਰਕਰਾਂ ਨੂੰ ਮਹਿਕਮੇ ਵਿਚ ਲਿਆ ਕੇ ਰੈਗੂਲਰ ਕੀਤਾ ਜਾਵੇ ਕਿਉਂਕਿ ਇਹ ਸਾਰੇ ਮੁਲਾਜ਼ਮਾਂ ਪਿਛਲੇ ਪੰਦਰਾਂ ਵੀਹ ਸਾਲ ਤੋਂ ਮਹਿਕਮੇ ਵਿਚ ਲਗਾਤਾਰ ਇਨਲਿਸਟਮੈਂਟ ਤੇ ਸੇਵਾ ਨਿਭਾਅ ਰਹੇ ਹਨ ਇਸ ਲਈ ਇਨ੍ਹਾਂ ਐਨਲਿਸਟਮੈਂਟ ਕਰਮਚਾਰੀਆਂ ਨੂੰ ਵੀ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾਵੇ ਜਥੇਬੰਦੀ ਦੀ ਮੀਟਿੰਗ ਮਾਣਯੋਗ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਜੀ ਨਾਲ ਇੱਕ ਮਹੀਨੇ ਵਿੱਚ ਇਨ੍ਹਾਂ ਮੰਗਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਹੈ ਜੇਕਰ ਇਹ ਮੰਗਾਂ ਇੱਕ ਮਹੀਨੇ ਵਿੱਚ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਜਥੇਬੰਦੀ ਇਕ ਮਹੀਨੇ ਤੋਂ ਬਾਅਦ ਪੰਜਾਬ ਸਰਕਾਰ ਖ਼ਿਲਾਫ਼ ਆਰ ਪਾਰ ਦੀ ਲੜਾਈ ਦਾ ਐਲਾਨ ਕਰੇਗੀ