ਨਵਾਂ ਸ਼ਹਿਰ 24 ਅਪ੍ਰੈਲ ( ਪਰਮਿੰਦਰ ਨਵਾਂਸ਼ਹਿਰ ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਡਿਪਟੀ ਕਮਿਸ਼ਨਰ ਡਾਂ ਸ਼ੇਨਾ ਅਗਰਵਾਲ ਡਿਪਟੀ ਅਤੇ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਸਬ ਸੈਟਰ ਮਹਾਲੋ ਵਲੋਂ ਪਿੰਡ ਭਗਲਕਲਾਂ ਵਿਖੇ ਕੋਵਿਡ 19ਵੈਕਸੀਨ ਟੀਕਾ ਕਰਨ ਕੈਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੇਵ ਕੋਰ (ਏ ਐਨ ਐਮ) ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਤੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੀਆਂ ਮਿਲਿਆ ਹਦਾਇਤਾ ਮੁਤਾਬਿਕ ਹਰ ਪਿੰਡ ਪਿੰਡ ਜਾਕੇ ਕੋਵਿਡ 19 ਤੋ ਬਚਾ ਲਈ ਵੈਕਸੀਨ ਟੀਕਾ ਕਰਨ ਕੀਤਾ ਜਾ ਰਿਹਾ ਹੈ। ਜਿਸ ਵਿਚ ਅੱਜ ਜਿਹੜਾ ਪਿੰਡ ਭੰਗਲ ਕਲਾ ਵਿਖੇ 88 ਦੇ ਕਰੀਬ ਵੈਕਸੀਨ ਟੀਕਾ ਲਗਾਈਆਂ ਗਿਆ । ਤੇ ਲੋਕਾ ਨੂੰ ਜਾਗਰੂਕ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜੈ ਕਿਸੇ ਵੀਰ ਭੈਣ ਨੂੰ ਬੁਖਾਰ ਖਾਂਸੀ ਜੁਕਾਮ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਜਾ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਡਾਕਟਰੀ ਸਹਾਇਤਾ ਫਲੂ ਕੌਰ ਨਾਰ ਤੇ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਏ ਹੋਏ ਮਰੀਜਾ ਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ, ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਉਨਾ ਨੂੰ ਸਿਹਤ ਵਿਭਾਗ ਅਤੇ ,ਪ੍ਰਸਾਸਨ ਨੂੰ ਸਹਿਯੋਗ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ Covid 19 ਤਹਿਤ ਸਿਹਤ ਵਿਭਾਗ ਦੀਆਂ ਦੱਸਿਆ ਹਦਾਇਤਾਂ ਦਾ ਪਾਲਣ ਕਰਨ ਤੇ ਘਰ ਵਿੱਚ ਏਕਤਾਤਵਸ਼ ਸਬੰਧੀ ਸਿਹਤ ਸਿੱਖਿਆ ਦਿੱਤੀ ਗਈਂ । ਖਾਸ ਕਰਕੇ ਉਨ੍ਹਾਂ ਨੇ ਅਪੀਲ ਕੀਤੀ ਕਿ ਸੈਂਪਲ ਦੇਣ ਵਾਲੇ ਵੀਰ ਅਪਣਾ ਸਹੀ ਮੋਬਾਈਲ ਨੰਬਰ, ਐਡਰੈੱਸ ਦੇਣ ਅਤੇ ਰਿਪੋਰਟ ਆਉਣ ਤੇ ਦਿੱਤਾ ਹੋਇਆ ਫੋਨ ਜਰੂਰ ਅਟੈਂਡ ਕਰਨ ਤਾ ਜੋ ਉਨ੍ਹਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾਣ ਅਤੇ ਆਪਣੇ ਨਵਾਂ ਸ਼ਹਿਰ ਨੂੰ covid ਮੁਕਤ ਕੀਤਾ ਜਾ ਸਕੇ। ਇਸ ਮੋਕੇ ਤੇ ਸੀਐਚ ਉ ਲਖਵਿੰਦਰ ਕੋਰ,ਏ ਐਨ ਐਮ ਮੰਧੂ ਰਾਣੀ ਨੇ ਲੋਕਾ ਇਹ ਵੀ ਆਪੀਲ ਕੀਤੀ ਹੈ ਕਿ ਆਪਣੇ ਮੂੰਹ ਤੇ ਮਾਸਕ ਜਰੂਰ ਪਾਕੇ ਰੱਖੋ ਭੀੜ ਭੜਾਕੇ ਵਾਲੀਆਂ ਜਗ੍ਹਾ ਤੇ ਘੱਟ ਜਾਊ ਤੇ ਅਗਰ ਜਾਦੇ ਹੋ ਤਾ ਘੱਟੋ ਘੱਟ ਦੋ ਗਜ ਦੀ ਦੂਰੀ ਬਣਾਕੇ ਜਰੂਰ ਰੱਖੋ। ਇਸ ਮੋਕੇ ਤੇ ਇਸ ਤੋ ਇਲਾਵਾ ਐਸ ਐਮ ਉ ਡਾਕਟਰ ਗਿਤਾਜਲੀ ਸਿੰਘ ਮੁਜੱਫਰਪੁਰ,ਡਾਕਟਰ ਰਣਜੀਤ ,ਹਰੀਸ਼ ਮੈਡੀਕਲ ਅਫਸਰ,ਸਰਪੰਚ ਸੰਦੀਪ ਸਿੰਘ ਸੰਧੂ,ਸੁਰਿੰਦਰ ਕੋਰ ਅਤੇ ਸਮੂਹ ਨਗਰ ਨਿਵਾਸ ਹਾਜਰ ਸਨ।