(ਪਰਮਿੰਦਰ ਨਵਾਂਸ਼ਹਿਰ) ਪਿੰਡ ਜੱਬੋਵਾਲ ਦੀ ਦਾਣਾ ਮੰਡੀ ਜਿਸ ਨਾਲ ਕਾਫੀ ਪਿੰਡਾ ਮੱਲਪੁਰ ਅੜਕਾਂ,ਭੀਣ,ਪੱਲੀ ਉੱਚੀ,ਮੁਬਾਰਕ ਪੁਰ,ਚੋੜਾ ਤੇ ਹੋਰ ਪਿੰਡਾਂ ਦੀ ਕਣਕ ਇਸ ਮੰਡੀ ਵਿੱਚ ਆੳਰਦੀ ਹੈ। ਰਾਤ ਭਰ ਦੇ ਮੀਂਹ ਤੋਂ ਬਾਅਦ ਸਵੇਰੇ ਉਚੇਚੇ ਤੌਰ ਤੇ ਜੀ.ਓ.ਜੀ ਬਲਵੀਰ ਸਿੰਘ ਨੇ ਦੇਖਿਆ ਕਿ ਸਾਰੀ ਕਣਕ ਕਾਫੀ ਵੱਡੀ ਮਾਤਰਾ ਦੇ ਵਿੱਚ ਖੁੱਲ੍ਹੇ ਆਸਮਾਨ ਦੇ ਵਿੱਚ ਸਾਰੀ ਰਾਤ ਮੀਂਹ ਵਿੱਚ ਭਿਜ ਗਈ। ਮੌਕੇ ਤੇ ਪਰਵਾਸੀ ਵੀਰਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਦੇ ਨਾਲ ਜੂਝਣਾ ਪੈਂਦਾ ਹੈ ਰਾਤ ਦੇ ਸਮੇਂ ਦੇ ਦੌਰਾਨ ਪਾਣੀ ਵਾਲੀ ਮੋਟਰ ਦਾ ਤਾਲਾ ਬੰਦ ਕਰਕੇ ਰੱਖਿਆ ਹੋਇਆ ਬਾਰਕਰ ਘਰ ਨੂੰ ਚਲੇ ਜਾਦਾ ਹੈ।ਜਿਸ ਕਾਰਨ ਪਾਣੀ ਰਾਤ ਦੇ ਸਮੇਂ ਪੀਣ ਨਸੀਵ ਨਹੀ ਹੁੰਦਾ।ਪਰਵਾਸੀ ਵੀਰਾਂ ਨੇ ਇਹ ਮੰਗ ਕੀਤੀ ਹੈ। ਕੇ ਪੀਣ ਵਾਲਾ ਪਾਣੀ ਅਤੇ ਬਾਥਰੂਮ ਦਾ ਪੱਕਾ ਪ੍ਰਵੰਧ ਜਰੂਰੀ ਕੀਤਾ ਜਾਵੇ। ਜੀ.ਓ.ਜੀ ਬਲਵੀਰ ਸਿੰਘ ਨੇ ਮੌਕੇ ਤੇ ਦੱਸਿਆ ਕਿ ਕਣਕ ਦੀ ਕਾਫੀ ਲੰਮੇ ਸਮੇਂ ਤੋਂ ਲਿਫਟਿੰਗ ਨਹੀਂ ਹੋ ਰਹੀ ਬਹੁਤ ਹੀ ਜ਼ਿਆਦਾ ਕਣਕ ਖੁੱਲ੍ਹੇ ਅਸਮਾਨ ਦੇ ਵਿਚ ਪਈ ਹੈ ਜਿਸ ਨੂੰ ਢੱਕਣ ਦਾ ਕੋਈ ਵੀ ਪੱਕਾ ਸਾਧਨ ਨਹੀਂ ਹੈ। ਉਨਾਂ ਦੱਸਿਆ ਕਿ ਕਿਸਾਨਾ ਵੱਲੋ ਮੰਡੀਆਂ ਵਿਚ ਖ਼ਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਨਾਲੋ-ਨਾਲ ਯਕੀਨੀ ਬਣਾਉਣ ਜਰੂਰੀ ਹੁੰਦੀ ਹੈ। ਸਬੰਧਤ ਖ਼ਰੀਦ ਏਜੰਸੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਚਾਹੀਦੇ ਹਨ। ਉਨਾਂ ਨੇ ਨਾਲ ਜੀ ਇਹ ਕਿਹਾ ਕੇ ਕਿਸਾਨਾਂ ਭਰਾਂਵਾਂ ਨੂੰ ਅਪੀਲ ਕੀਤੀ ਕਿ ਉਹ ਉਹ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ, ਤਾਂ ਜੋ ਫ਼ਸਲ ਦੀ ਮੌਕੇ ’ਤੇ ਹੀ ਖ਼ਰੀਦ ਕੀਤੀ ਜਾ ਸਕੇ ਅਤੇ ਉਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੰਡੀਆਂ ਵਿਚ ਕਣਕ ਦੀ ਖ਼ਰੀਦ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ।