ਜਲੰਧਰ(ਜਸਕੀਰਤ ਰਾਜਾ/ਗੌਰਵ) ਸੀਨੀਅਰ ਯੂਥ ਕਾਗਰਸ ਲੀਡਰ ਰਿੰਕੂ ਸੇਠੀ ਨੇ ਸਾਰੀ ਸੰਗਤ ਨੂੰ ਅਪੀਲ ਕੀਤੀ ਹੈ ਕੇ ਦਿੱਲੀ ਵਿਚ ਚਲ ਰਹੇ ਮੋਰਚੇ ਨੂੰ ਉਤਸ਼ਾਹਿਤ ਕਰਨ ਲਈ ਵੱਧ ਵੱਧ ਲੋਕ ਸੰਯੁਕਤ ਮੋਰਚੇ ਵੱਲ ਨੂੰ ਕੂਚ ਕਰਨ । ਹਰ ਪਿੰਡ ਤੋਂ ਵਾਰੀ ਨਾਲ ਲੋਕ ਜਰੂਰ ਪਹੁੰਚਣ ਤਾਂ ਕੇਦਰ ਸਰਕਾਰ ਖਿਲਾਫ ਆਪਣੀ ਤਾਕਤ ਦਾ ਮੁਜਹਰਾ ਕੀਤਾ ਜਾ ਸਕੇ । ਨਾਲ ਹੀ ਰਿੰਕੂ ਸੇਠੀ ਨੇ ਕਿਹਾ ਕਿ ਕਣਕ ਦੀ ਖਰੀਦ ਜਲਦ ਤੇ ਚੰਗੇ ਭਾ ਤੇ ਕੀਤੀ ਜਾਵੇ | ਰਿੰਕੂ ਸੇਠੀ ਨੇ ਕਿਸਾਨਾ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਇਕ ਦਿਨ ਉਹਨਾਂ ਦੀ ਮਿਹਨਤ ਨੂੰ ਫਲ ਜਰੂਰ ਲੱਗੇਗਾ ।