ਅੱਜ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਆਪਣੀ ਸਮੁੱਚੀ ਟੀਮ ਅਤੇ ਆਪਣੇ ਨਗਰ ਲੱਖੇਵਾਲ ਵਾਸੀਆ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਇਲਾਕਿਆ ਲਈ ਚਾਰੇ ਅਤੇ ਰਾਸ਼ਨ ਦੇ ਪੰਜ ਟਰੱਕ ਅਤੇ ਤਿੰਨ ਟਰਾਲੀਆ ਲੈ ਕੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪਹੁੰਚੇ।
ਸੰਗਰੂਰ ,(ਜੋਗਿੰਦਰ ਲਹਿਰੀ) 06/09/2025
ਅੱਜ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਆਪਣੀ ਸਮੁੱਚੀ ਟੀਮ ਅਤੇ ਆਪਣੇ ਨਗਰ ਲੱਖੇਵਾਲ ਵਾਸੀਆ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਇਲਾਕਿਆ ਲਈ ਚਾਰੇ ਅਤੇ ਰਾਸ਼ਨ ਦੇ ਪੰਜ ਟਰੱਕ ਅਤੇ ਤਿੰਨ ਟਰਾਲੀਆ ਲੈ ਕੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਪਹੁੰਚੇ ਅਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ।ਉਨ੍ਹਾ ਦੱਸਿਆ ਕਿ ਉਹ ਆਪਣੇ ਨਗਰ ਲੱਖੇਵਾਲ ਅਤੇ ਇਲਾਕੇ ਦੀ ਸਮੁੱਚੀ ਆਪ ਟੀਮ ਦੇ ਸਹਿਯੋਗ ਨਾਲ ਰਾਸ਼ਨ ਅਤੇ ਪਸੂਆ ਲਈ ਚਾਰਾ ਲੈ ਕੇ ਹੜ ਪੀੜਤਾ ਦੀ ਮਦਦ ਕਰਨ ਲਈ ਪਹੁੰਚੇ ਹਨ। ਉਨ੍ਹਾ ਹੋਰ ਸਭ ਨੂੰ ਵੀ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਇੱਕਜੁੱਟ ਹੋ ਕੇ ਹੜ ਪੀੜਤ
ਪਰਿਵਾਰਾਂ ਦੀ ਵੱਧ ਤੋ ਵੱਧ ਮਦਦ ਕੀਤੀ ਜਾਵੇ।ਉਨ੍ਹਾ ਇਸ ਤੋਂ ਪਹਿਲਾ ਵੀ ਆਪਣੇ ਇੱਕ ਮਹੀਨੇ ਦੀ ਤਨਖਾਹ ਵੀ ਹੜ ਪੀੜਤਾ ਲਈ ਦਾਨ ਕੀਤੀ ਸੀ ਅਤੇ ਇਸ ਤੋ ਅੱਗੇ ਹੋਰ ਵੀ ਮਦਦ ਭੇਜਦੇ ਰਹਿਣ ਦਾ ਐਲਾਨ ਕੀਤਾ ਹੈ।ਉਨ੍ਹਾ ਇਸ ਮਦਦ ਲਈ ਸਮੂਹ ਵਰਕਰ ਸਾਥੀਆ ਅਤੇ ਪਿੰਡ ਲੱਖੇਵਾਲ ਦੇ NRI ਭਰਾਵਾਂ ਦਾ ਵਿਸ਼ੇਸ ਧੰਨਵਾਦ ਕੀਤਾ…ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਝਨੇੜੀ,ਵਿਕਰਮ ਨਕਟੇ,ਲਖਵਿੰਦਰ ਫੱਗੂਵਾਲ,ਗੁਰਪ੍ਰੀਤ ਫੱਗੂਵਾਲ,ਬਿੱਕਰ ਸਿੰਘ,ਹਰਜੀਤ ਬਖੋਪੀਰ,ਸੁਖਮਨ ਬਾਲਦ,ਗੁਰਪ੍ਰੀਤ ਚੰਨੋ,ਸੁਖਵਿੰਦਰ ਸੁੱਖਾ,ਚਮਕੌਰ ਖੇੜੀ ਚੰਦਵਾ,ਕ੍ਰਿਸਨ ਲਾਲ ਵਿੱਕੀ ਆਦਿ ਆਪ ਆਗੂ ਹਾਜਰ ਰਹੇ…




अंतर्राष्ट्रीय बॉडी बिल्डर VARINDER GHUMAN की DEATH
आदमपुर हवाई अड्डे के लिए 5 अक्तूबर का दिन ऐतिहासिक साबित हुआ। एयरपोर्ट अथॉरिटी ऑफ इंडिया के अधीन आने वाले इस हवाई अड्डे से एक ही दिन में कुल 448 यात्रियों ने यात्रा की।
पंजाबी सिनेमा से दुखद खबर सामने आ रही है। दरअसल, मशहूर पंजाबी सिंगर राजवीर जवंदा ने अस्पताल में दम तोड़ दिया।
ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ 96 ਕਰੋੜੀ ਸ਼੍ਰੋਮਣੀ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਇਆ ਗਿਆ।
जालंधर में बड़ी अकीदत और एहतराम के साथ पैगम्बर हजरत मोहम्मद साहब का 1500 यौमे पैदाइश का ईद मिलादुन्नबी का जुलुस ए पाक निकाला गया ।
ਹੜ ਪੀੜਤਾਂ ਦੀ ਸੇਵਾ ਨੂੰ ਸਮਰਪਿਤ ਆਖ਼ਰੀ ਊਮੀਦ ਐਨਜੀਓ : ਸੰਸਥਾਪਕ-ਪ੍ਰਧਾਨ ਜਤਿੰਦਰ ਪਾਲ ਸਿੰਘ ਭਾਟੀਆ