ਤਿੰਨ ਰੋਜ਼ਾ ਅਕੱਥ ਕਥਾ ਤੇ ਸਿਮਰਨ ਅਭਿਆਸ ਫਿਰੋਜ਼ਪੁਰ ਵਿਖੇ ਹੋਇਆ

ਫਿਰੋਜ਼ਪੁਰ (ਜੋਗਿੰਦਰਕੈਂਥ ਲਹਿਰੀ/ ਪਰਮਜੀਤ) ਤਿੰਨ ਰੋਜ਼ਾ ਅਕੱਥ ਕਥਾ ਤੇ ਸਿਮਰਨ ਅਭਿਆਸ ਫਿਰੋਜ਼ਪੁਰ ਵਿਖੇ ਹੋਇਆ ਜਿਸ ਵਿੱਚ ਸੰਤ ਬਾਬਾ ਅਮਰੀਕ ਸਿੰਘ ਜੀ ਸ਼ਾਦੀਹਰੀ ਸੁਨਾਮ ਵਾਲਿਆਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਸੰਗਤਾਂ ਨਾਲ ਪ੍ਰਵਚਨ ਕੀਤੇ। ਇਹ ਸਮਾਗਮ ਸਵੇਰੇ ਦਸ ਵਜੇ ਤੋ ਲੈਕੇ ਰਾਤ ਦਸ ਵਜੇ ਤੱਕ ਚੱਲੇ ।ਜਿਸ ਵਿੱਚ ਸੰਗਤਾਂ ਨੂੰ ਲਗਾਤਾਰ “ਵਾਹ ਗੁਰੂ ਵਾਹ ਗੁਰੂ ” ਸਿਮਰਨ ਅਭਿਆਸ ਕਰਵਾਇਆ ਗਿਆ। ਇਹ ਸਮਾਗਮ ਦਿਨ ਵਿੱਚ ਗੁਰਦੁਆਰਾ ਸ਼੍ਰੀ ਸਿੰਘ ਸਭਾ ਅਕਾਲਗੜ੍ਹ ਸਾਹਿਬ ਬਸਤੀ ਬਲੋਚਾਂ ਵਾਲੀ ਫਿਰੋਜ਼ਪੁਰ ਅਤੇ ਰਾਤ ਵਾਲਾ ਸਮਾਗਮ ਸੁਰਜੀਤ ਸਿੰਘ ਦੇ ਘਰ ਹੋਇਆ।ਇਹ ਸਮਾਗਮ ਵਿੱਚ ਦੂਰ ਦੁਰਾਡੇ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਪ੍ਰਮਾਤਮਾ ਦੇ ਨਾਮ ਨਾਲ ਜਾਣਿਆ ਕਿ ਕਿਵੇਂ ਇਹ ਮਨੁੱਖੀ ਜੀਵਨ ਦਾ ਲਾਹਾ ਪ੍ਰਾਪਤ ਕੀਤਾ ਜਾ ਸਕਦਾ ਹੈ। ਸੰਤ ਬਾਬਾ ਅਮਰੀਕ ਸਿੰਘ ਜੀ ਸ਼ਾਦੀਹਰੀ ਸੁਨਾਮ ਵਾਲਿਆਂ ਨੇ ਸੰਗਤਾਂ ਨਾਲ ਪਰਮਾਤਮਾ ਨਾਲ ਜੁੜਨ ਦੀਆਂ ਜੁਗਤੀਆਂ ਬਾਰੇ ਵੀ ਡੂੰਘੇ ਵਿਚਾਰ ਪ੍ਰਗਟ ਕਰਕੇ ਸੰਗਤਾਂ ਨੂੰ ਪਰਮਾਤਮਾ ਨਾਲ ਮਿਲਾਪ ਕਰਵਾਉਣ ਦੀ ਵਿਧੀ ਦੱਸੀ ਕਿ ਚੌਰਾਸੀ ਲੱਖ ਜੂਨਾਂ ਤੋਂ ਮੁਕਤੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸਮਾਗਮ ਵਿੱਚ ਬੀਬੀ ਰਵਿੰਦਰ, ਕੌਰ ਭੁਪਿੰਦਰ ਸਿੰਘ, ਸੁਰਜੀਤ ਸਿੰਘ, ਮਨਜੀਤ ਸਿੰਘ, ਕੁਲਬੀਰ ਸਿੰਘ, ਸ਼ੇਰ ਸਿੰਘ, ਜਰਨੈਲ ਸਿੰਘ ਆਦਿ ਨੇ ਬਹੁਤ ਵੱਡੀ ਭੂਮਿਕਾ ਨਿਭਾਈ।