ਸ਼੍ਰੋਮਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਮ੍ਰਿਤਬਾਣੀ ਪ੍ਰਚਾਰ ਪ੍ਰਸਾਰ ਮੁਹਿੰਮ ਕੇਂਦਰ ਪਿੰਡ ਡਾਡਾ ਵਿਖੇ ਬੀਤੇ ਦਿਨੀਂ ਬਹੁਤ ਹੀ ਸਤਿਕਾਰਯੋਗ, ਪੂਜਨੀਯ 108 ਸੰਤ ਪ੍ਰਦੀਪ ਦਾਸ ਜੀ ਦੀ ਰਹਿਨੁਮਾਈ ਹੇਠ ਇੱਕ ਮੀਟਿੰਗ ਕੀਤੀ ਗਈ,

ਹੁਸ਼ਿਆਰਪੁਰ (ਜੋਗਿੰਦਰਕੈਂਥ ਲਹਿਰੀ) ਸ਼੍ਰੋਮਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਮ੍ਰਿਤਬਾਣੀ ਪ੍ਰਚਾਰ ਪ੍ਰਸਾਰ ਮੁਹਿੰਮ ਕੇਂਦਰ ਪਿੰਡ ਡਾਡਾ ਵਿਖੇ ਬੀਤੇ ਦਿਨੀਂ ਬਹੁਤ ਹੀ ਸਤਿਕਾਰਯੋਗ, ਪੂਜਨੀਯ 108 ਸੰਤ ਪ੍ਰਦੀਪ ਦਾਸ ਜੀ ਦੀ ਰਹਿਨੁਮਾਈ ਹੇਠ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਪਿੰਡ ਦੀ ਪੰਚਾਇਤ ਅਤੇ ਹੋਰ ਸੰਗਤ ਵੀ ਹਾਜ਼ਰ ਹੋਈ, ਜਿਸ ਵਿਚ ਸੰਤ ਪ੍ਰਦੀਪ ਦਾਸ ਜੀ ਨੇ ਜਿਥੇ ਅਣਮੁੱਲੇ ਵਿਚਾਰ ਰੱਖੇ ਉੱਥੇ ਹੀ ਬੜੇ ਸੁਚੱਜੇ ਤੇ ਸਰਲ ਸ਼ਬਦਾਂ ਰਾਹੀਂ ਦੱਸਿਆ ਕਿ 5 ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ ਤੱਕ ਪਿੰਡ ਡਾਡਾ ਵਿਖੇ ਯੋਗ ਸਾਧਨਾ ਕੈਂਪ ਲੱਗੇਗਾ, ਜਿਸ ਵਿਚ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅਮਿ੍ਤਬਾਣੀ ਨਾਲ ਸੰਗਤਾਂ ਨੂੰ ਜੋੜਦੇ ਹੋਏ ਬਾਣੀ ਬਾਰੇ ਸੰਗਤਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਸ਼ਰੀਰਕ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਯੋਗਾ ਵੀ ਕਰਾਇਆ ਜਾਵੇਗਾ,108 ਸੰਤ ਸੁਰਿੰਦਰ ਦਾਸ ਜੀ ਨੂੰ ਯਾਦ ਕਰਦਿਆਂ ਨਤਮਸਤਕ ਹੁੰਦੇ ਹੋਏ ਸੰਗਤਾਂ ਨੂੰ ਇਸ ਸਾਧਨਾ ਯੋਗ ਕੈਂਪ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਬੇਨਤੀ ਵੀ ਕੀਤੀ.