ਗੁਰੂ ਰਵਿਦਾਸ ਜਾਂ ਭਗਤ ਰਵਿਦਾਸ ਜੀ ਕਹਿਣ ਵਾਲਿਓ ਸੁਣੋ

ਸੰਗਰੂਰ( ਜੋਗਿੰਦਰਕੈਂਥ ਲਹਿਰੀ) ਪਿਛਲੀ ਦਿਨੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਗੁਰਪੂਰਬ ਮੌਕੇ ਗੀਤ ” ਗੁਰੂ ਰਵਿਦਾਸ ਜਾ ਭਗਤ ਰਵਿਦਾਸ ” ਰਾਹੀਂ ਸਮੁੱਚੇ ਗੁਰੂ ਰਵਿਦਾਸੀਆਂ ਕੌਮ ਤੇ ਬੇਗ਼ਮਪੁਰਾ ਟਾਇਗਰ ਫੋਰਸ ਅਤੇ ਪੰਜਾਬ ਦੇ ਮਸ਼ਹੂਰ ਗਾਇਕ, ਗੀਤਕਾਰ ਤੇ ਡਾਇਰੈਕਟਰ ਮਿਸਟਰ ਪੀ ਕੇ ਸਿੰਘ ਵੱਲੋ ਬੇਨਤੀ ਕੀਤੀ ਗਈ ਕਿ ਸਤਿਗੁਰੂ ਰਵਿਦਾਸ ਜੀ ਨੂੰ ਭਗਤ ਰਵਿਦਾਸ ਕਹਿ ਕੇ ਸਬੋਧਨ ਨਾ ਕੀਤਾ ਜਾਵੇ । ਇਸ ਗੀਤ ਵਿੱਚ ਗੁਰੂ ਅਤੇ ਭਗਤ ਵਿੱਚ ਅੰਤਰ ਦਸਦੇ ਹੋਏ ਗੁਰੂ ਰਵਿਦਾਸ ਜੀ ਮਹਾਂਰਾਜ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ ਤੇ ਓਹਨਾ ਵੱਲੋਂ ਕੀਤੇ ਗਏ ਮਹਾਨ ਸਮਾਜ ਸੁਧਾਰਕ ਕੰਮਾਂ ਬਾਰੇ ਵੀ ਵਿਸਥਾਰਤ ਕੀਤਾ ਗਿਆ ਹੈ । ਇਸ ਗੀਤ ਨੂੰ ਸੁਣਕੇ ਕੋਈ ਵੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਂਰਾਜ ਨੂੰ ਭਗਤ ਰਵਿਦਾਸ ਨਹੀਂ ਕਹਿ ਸਕੇਗਾ। ਬਾਕੀ ਇਸ ਵਿਲੱਖਣ ਗੀਤ ਨੂੰ ਸਮੁੱਚੀ ਰਵਿਦਾਸੀਆ ਕੌਮ ਤੇ ਸਾਰੇ ਧਰਮਾਂ ਵੱਲੋਂ ਸਵੀਕਾਰਿਆ ਗਿਆ ਹੈ । ਕੁੱਝ ਕੂ ਅਣਜਾਣ ਤੇ ਨਾ ਸਮਝਾਂ ਨੂੰ ਛੱਡ ਕੇ ਸਾਰਿਆਂ ਨੇ ਸ਼ੋਸ਼ਲ ਮੀਡੀਆ ਤੇ ਵੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਂਰਾਜ ਕਹਿ ਕੇ ਹੀ ਸਬੋਧਨ ਕੀਤਾ ਹੈ । ਹਰ ਕੋਈ ਗੁਰੂ ਰਵਿਦਾਸ ਜੀ ਮਹਾਂਰਾਜ ਜੀ ਦੇ ਇਸ ਪਵਿੱਤਰ ਗੀਤ ਨੂੰ ਸੁਣਕੇ ਲਾਇਕ , ਕਮੈਂਟ , ਰੀਲਾਂ ਆਦਿ ਬਣਾਕੇ ਵੱਖ ਵੱਖ ਤਰੀਕਿਆਂ ਨਾਲ ਵੱਧ ਤੋਂ ਵੱਧ ਸੇਅਰ ਵੀ ਕਰ ਰਿਹਾ ਹੈ ।