ਡਾਕਟਰ ਭੀਮ ਰਾਓ ਦੇ ਬੁੱਤ ਦੀ ਬੇਅਬਦੀ ਕਰਨ ਵਾਲੇ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ: ਸੁਖਮਿੰਦਰਪਾਲ ਸਿੰਘ ਭੂਖੜੀ ਕਲਾਂ
ਲੁਧਿਆਣਾ (ਜਸਕੀਰਤ ਰਾਜਾ) ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਉਸ ਨੌਜਵਾਨ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਕੋਈ ਇਸ ਤਰਾਂ ਦੀ ਹਿੰਮਤ ਨਾ ਕਰ ਸਕੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀਯ ਜਨਤਾ ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਮਿੰਦਰਪਾਲ ਸਿੰਘ ਭੂਖੜੀ ਕਲਾਂ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਬੇਅਦਬੀਆਂ ਹੋਣੀਆਂ ਬੜੀ ਮੰਦਭਾਗੀ ਗੱਲ ਹੈ। ਭਾਜਪਾ ਆਗੂ ਗਰੇਵਾਲ ਨੇ ਆਖਿਆ ਕਿ ਭਾਵੇਂ ਇਸ ਦੋਸ਼ੀ ਨੂੰ ਮੌਕੇ ਉੱਤੇ ਗਿਰਫਤਾਰ ਕਰ ਲਿਆ ਹੈ ਤੇ ਉਸ ਦੇ ਖਿਲਾਫ ਪੁਲਿਸ ਨੇ ਕਈ ਸਖਤ ਧਰਾਵਾਂ ਵੀ ਲਾਈਆਂ ਹਨ ਉਹਨਾਂ ਇਸ ਗੱਲ ਦੀ ਵੀ ਮੰਗ ਕੀਤੀ ਕਿ ਪੁਲਿਸ ਇਸ ਤੋਂ ਇਹ ਜਰੂਰ ਜਾਣਕਾਰੀ ਹਾਸਿਲ ਕਰਕੇ ਲੋਕਾਂ ਤੱਕ ਪੁੱਜਦੀ ਕਰੇ ਕਿ ਇਸ ਨੂੰ ਇਹ ਬੇਅਦਬੀ ਕਰਨ ਲਈ ਕਿਸ ਵਿਅਕਤੀ ਨੇ ਭੇਜਿਆ ਸੀ ਤੇ ਉਸ ਦਾ ਕਿਸ ਪਾਰਟੀ ਜਾਂ ਕਿਸੇ ਹੋਰ ਵਿਅਕਤੀ ਦੇ ਨਾਲ ਸਬੰਧ ਹੈ। ਉਹਨਾਂ ਇਸ ਬੇਅਦਬੀ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਦੀ ਕਰਦੇ ਆਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਦੀਆਂ ਮੂਰਤੀਆਂ ਨੂੰ ਤੋੜ ਕੇ ਉਸ ਦੀ ਵਿਚਾਰਧਾਰਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੀ ਵਿਚਾਰਧਾਰਾ ਸਮੁੱਚੇ ਭਾਰਤੀ ਲੋਕਾਂ ਦੇ ਦੁੱਖਾਂ ਦੀ ਦਾਰੂ ਹੈ।