Skip to content
ਪਿੰਡ ਅਕਾਲੀਆ ਦੇ ਲੋਕ ਜਿੱਥੇ ਲਵਪ੍ਰੀਤ ਦੇ ਸ਼ਹੀਦ ਹੋਣ ਜਾਣ ਤੋਂ ਦੁਖੀ ਹਨ ਤਾਂ ਉੱਥੇ ਹੀ ਉਹਦੇ ਹੌਂਸਲੇ ਨੂੰ ਲੈਕੇ ਮਾਣ ਵੀ ਮਹਿਸੂਸ ਕਰ ਰਹੇ ਹਨ।
ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਿਲ੍ਹਾ ਮਾਨਸਾ ਦੇ ਪਿੰਡ ਅਕਲੀਆ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਸ਼ਹੀਦ ਹੋ ਗਏ। ਕਰੀਬ 2 ਸਾਲ ਪਹਿਲਾ ਲਵਪ੍ਰੀਤ ਸਿੰਘ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਫੌਜ ਵਿੱਚ ਸ਼ਾਮਿਲ ਹੋਏ ਸਨ। ਜਿਵੇਂ ਹੀ ਲਵਪ੍ਰੀਤ ਦੇ ਸ਼ਹੀਦ ਹੋਣ ਜਾਣ ਦੀ ਖ਼ਬਰ ਪਿੰਡ ਪਹੁੰਚੀ ਤਾਂ ਮਾਤਮ ਦਾ ਮਾਹੌਲ ਛਾਅ ਗਿਆ।
ਜਾਣਕਾਰੀ ਅਨੁਸਾਰ ਦਹਿਸ਼ਤਗਰਦਾਂ ਵੱਲੋਂ ਸੁਰੱਖਿਆ ਬਲਾਂ ਤੇ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਲਵਪ੍ਰੀਤ ਸਿੰਘ ਨੂੰ ਵੀ ਗੋਲੀਆਂ ਲੱਗੀਆਂ। ਜਿਸ ਮਗਰੋਂ ਉਹ ਸ਼ਹੀਦ ਹੋ ਗਏ। ਓਧਰ ਪਰਿਵਾਰ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ।
ਅਗਨੀਵੀਰ ਯੋਜਨਾ ਤੇ ਸਵਾਲ
ਪਿੰਡ ਅਕਾਲੀਆ ਦੇ ਲੋਕ ਜਿੱਥੇ ਲਵਪ੍ਰੀਤ ਦੇ ਸ਼ਹੀਦ ਹੋਣ ਜਾਣ ਤੋਂ ਦੁਖੀ ਹਨ ਤਾਂ ਉੱਥੇ ਹੀ ਉਹਦੇ ਹੌਂਸਲੇ ਨੂੰ ਲੈਕੇ ਮਾਣ ਵੀ ਮਹਿਸੂਸ ਕਰ ਰਹੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ। ਕਿ ਅਗਨੀਵੀਰ ਯੋਜਨਾ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਅਤੇ 4 ਸਾਲਾਂ ਦਾ ਕਾਰਜਕਾਲ ਬਹੁਤ ਘੱਟ ਹੈ। ਇਸ ਵਿੱਚ ਵਾਧਾ ਕੀਤਾ ਜਾਵੇ ਅਤੇ ਸੇਵਾ-ਮੁਕਤ ਅਗਨੀਵੀਰਾਂ ਨੂੰ ਬਣਦੀ ਪੈਂਸ਼ਨ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਪਿੰਡ ਦੇ ਲੋਕਾਂ ਨੇ ਕਿਹਾ ਕਿ ਜਾਨ ਇੱਕ ਵਾਰ ਹੀ ਮਿਲਦੀ ਹੈ। ਇਸ ਕਰਕੇ ਉਹਨਾਂ ਨੂੰ ਮਾਣ ਹੈ ਕਿ ਲਵਪ੍ਰੀਤ ਸਿੰਘ ਨੇ ਦੇਸ਼ ਦੀ ਸੇਵਾ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ।
About The Author
error: Content is protected !!