Skip to content
ਜੇ ਹੁਣ ਤੱਕ ਕਿਸੇ ਹਾਈ ਕੋਰਟ ਨੇ ਸੀਐੱਸਸੀਡੀਜੇ ਦੀ ਨਿਯੁਕਤੀ ਨਹੀਂ ਕੀਤੀ ਹੈ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਰੇ ਹਾਈ ਕੋਰਟ ਨੂੰ ਕਿਹਾ ਕਿ ਉਹ ਦੋ-ਜੱਜਾਂ ਵਾਲੇ ਪੈਨਲ ਦੇ ਗਠਨ ’ਚ ਤੇਜ਼ੀ ਲਿਆਉਣ, ਤਾਂ ਜੋ ਦੂਜੇ ਰਾਸ਼ਟਰੀ ਜੱਜ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੇ ਸਬੰਧ ’ਚ ਜ਼ਿਲ੍ਹਾ ਨਿਆਇਕ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਸਕੇ।
ਨਿਆ ਮਿੱਤਰ ਦੇ ਰੂਪ ’ਚ ਮੌਜੂਦ ਸੀਨੀਅਰ ਵਕੀਲ ਕੇ. ਪਰਮੇਸ਼ਵਰ ਨੇ ਦੱਸਿਆ ਕਿ ਪਹਿਲਾਂ ਦਿੱਤੇ ਗਏ ਨਿਰਦੇਸ਼ ਦੇ ਬਾਵਜੂਦ ਕਈ ਹਾਈ ਕੋਰਟ ਹੁਣ ਤੱਕ ਕਮੇਟੀ ਫਾਰ ਸਰਵਿਸ ਕੰਡੀਸ਼ਨਜ਼ ਆਫ ਦ ਡਿਸਟ੍ਰਿਕਟ ਜੂਡੀਸ਼ੀਅਰੀ (ਸੀਐੱਸੀਡੀਜੇ) ਦਾ ਗਠਨ ਨਹੀਂ ਕਰ ਸਕੇ ਹਨ। ਇਸ ’ਤੇ ਜਸਟਿਸ ਬੀਆਰ ਗਵਈ, ਆਗਸਟੀਨ ਜਾਰਜ ਮਸੀਹ ਤੇ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਕਿਹਾ ਕਿ ਸਾਰੇ ਹਾਈ ਕੋਰਟ 4 ਜਨਵਰੀ 2024 ਨੂੰ ਜਾਰੀ ਨਿਰਦੇਸ਼ ਲਾਗੂ ਕਰਨ।
ਜੇ ਹੁਣ ਤੱਕ ਕਿਸੇ ਹਾਈ ਕੋਰਟ ਨੇ ਸੀਐੱਸਸੀਡੀਜੇ ਦੀ ਨਿਯੁਕਤੀ ਨਹੀਂ ਕੀਤੀ ਹੈ, ਉਹ ਚਾਰ ਹਫ਼ਤੇ ਦੇ ਅੰਦਰ ਨਿਯੁਕਤੀ ਕਰਨ। ਸੁਪਰੀਮ ਕੋਰਟ ਨੇ ਜਨਵਰੀ 2024 ’ਚ ਨਿਰਦੇਸ਼ ਜਾਰੀ ਕੀਤੇ ਸਨ ਕਿ ਸਾਰੇ ਹਾਈ ਕੋਰਟ ’ਚ ਦੋ ਜੱਜਾਂ ਵਾਲਾ ਪੈਨਲ ਗਠਿਤ ਕੀਤਾ ਜਾਵੇ, ਤਾਂ ਜੋ ਨਿਆਇਕ ਅਧਿਕਾਰੀਆਂ ਨੂੰ ਦੂਜੇ ਤਨਖ਼ਾਹ ਕਮਿਸ਼ਨ ਮੁਤਾਬਕ ਤਨਖ਼ਾਹ ਤੇ ਹੋਰ ਲਾਭ ਮਿਲਣਾ ਯਕੀਨੀ ਹੋਵੇ। ਦੂਜੇ ਤਨਖ਼ਾਹ ਕਮਿਸ਼ਨ ’ਚ ਤਨਖ਼ਾਹ, ਪੈਨਸ਼ਨ ਤੇ ਫੈਮਿਲੀ ਪੈਨਸ਼ਨ ਤੇ ਭੱਤੇ ਸਮੇਤ ਹੋਰ ਲਾਭ ਦੀਆਂ ਸਿਫ਼ਾਰਸ਼ਾਂ ਹਨ।
About The Author
error: Content is protected !!