Skip to content
ਇੱਕ ਦੇਸੀ ਕੱਟਾ 315 ਬੋਰ ਸਮੇਤ 3 ਜਿੰਦਾ ਰੌਂਦ 315 ਬੋਰ ਮਾਰਕਾ ਕੇ ਐੱਫ 8 ਐੱਮਐੱਮ ਬਰਾਮਦ ਕੀਤੇ।
ਥਾਣਾ ਧਰਮਕੋਟ ਦੀ ਪੁਲਿਸ ਪਾਰਟੀ ਨੇ ਇੱਕ ਨੌਜਵਾਨ ਨੂੰ ਕਾਬੂ ਕਰ ਕੇ ਇੱਕ ਦੇਸੀ ਪਿਸਤੌਲ 32 ਬੋਰ ਸਮੇਤ ਕੇਐੱਫ 7.65 ਮਾਰਕਾ ਤੇ ਇੱਕ ਦੇਸੀ ਕੱਟਾ 315 ਬੋਰ ਸਮੇਤ ਰੌਂਦ ਬਰਾਮਦ ਕੀਤੇ ਗਏ। ਮੁਲਜ਼ਮ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਰਾਜੂ ਵਾਸੀ ਨੂਰਪੁਰ ਹਕੀਮਾ ਵਜੋਂ ਹੋਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਧਰਮਕੋਟ ਦੇ ਡੀਐੱਸਪੀ ਰਮਨਦੀਪ ਸਿੰਘ ਨੇ ਦੱਸਿਆ ਕਿ 18 ਜਨਵਰੀ ਨੂੰ ਐੱਸਆਈ ਚਰਨਜੀਤ ਸਿੰਘ ਥਾਣਾ ਧਰਮਕੋਟ ਵੱਲੋਂ ਸਮੇਤ ਪੁਲਿਸ ਪਾਰਟੀ ਸਮੇਤ ਪਿੰਡ ਨੂਰਪੁਰ ਹਕੀਮਾ ਵਿਖੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਰਾਜਵਿੰਦਰ ਸਿੰਘ ਉਰਫ ਰਾਜੂ ਵਾਸੀ ਪਿੰਡ ਨੂਰਪੁਰ ਹਕੀਮਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਇਕ ਪਿਸਤੌਲ ਜਿਸ ਦੇ ਮੁੱਠੇ ’ਤੇ ਸਟਾਰ ਬਣਇਆ ਸਮੇਤ ਮੈਗਜੀਨ ਦੇ ’ਚੋਂ ਪੰਜ ਰੌਂਦ ਕੇਐੱਫ 7.65 ਮਾਰਕਾ 32 ਬੋਰ ਦੇ ਮਿਲੇ। ਇਸ ’ਤੇ ਐੱਸਆਈ ਚਰਨਜੀਤ ਸਿੰਘ ਵੱਲੋਂ ਮੁਕੱਦਮਾ ਉਕਤ ਦਰਜ ਰਜਿਸਟਰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਮੁਲਜ਼ਮ ਨੂੰ 19 ਜਨਵਰੀ ਨੂੰ ਅਦਾਲਤ ’ਚ ਪੇਸ਼ ਕਰ ਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਪੁਲਿਸ ਰਿਮਾਂਡ ਦੌਰਾਨ ਰਾਜਵਿੰਦਰ ਸਿੰਘ ਉਰਫ ਰਾਜੂ ਉਕਤ ਦੇ ਦੱਸੇ ਮੁਤਾਬਿਕ ਇੱਕ ਦੇਸੀ ਕੱਟਾ 315 ਬੋਰ ਸਮੇਤ 3 ਜਿੰਦਾ ਰੌਂਦ 315 ਬੋਰ ਮਾਰਕਾ ਕੇ ਐੱਫ 8 ਐੱਮਐੱਮ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਰਾਜਵਿੰਦਰ ਸਿੰਘ ਉਰਫ ਰਾਜੂ ਖ਼ਿਲਾਫ਼ ਪਹਿਲਾ ਵੀ ਚਾਰ ਮਾਮਲੇ ਦਰਜ ਹਨ।
About The Author
error: Content is protected !!