Skip to content
PCB ਦੇ ਇਕ ਅਧਿਕਾਰੀ ਨੇ ਬੀਸੀਸੀਆਈ ‘ਤੇ ਕ੍ਰਿਕਟ ‘ਚ ਰਾਜਨੀਤੀ ਲਿਆਉਣ ਦਾ ਦੋਸ਼ ਲਗਾਇਆ ਹੈ।
ਚੈਂਪੀਅਨਸ ਟਰਾਫੀ 2025 ਹਾਈਬ੍ਰਿਡ ਮਾਡਲ ਤਹਿਤ ਪਾਕਿਸਤਾਨ ਅਤੇ ਦੁਬਈ ਦੇ ਤਿੰਨ ਸ਼ਹਿਰਾਂ ‘ਚ ਖੇਡੀ ਜਾਣੀ ਹੈ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਜਿਸ ‘ਚ ਟੀਮ ਇੰਡੀਆ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਖੇਡਿਆ ਜਾਣਾ ਹੈ।
ਇਸ ਟੂਰਨਾਮੈਂਟ ਤੋਂ ਪਹਿਲਾਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਪਾਕਿਸਤਾਨ ਦਾ ਨਾਂ ਇਸ ਵਾਰ ਭਾਰਤੀ ਟੀਮ ਦੀ ਜਰਸੀ (Team India’s Jersey Champions Trophy) ‘ਤੇ ਨਹੀਂ ਹੋਵੇਗਾ। ਇਸ ਨੂੰ ਲੈ ਕੇ ਪੀਸੀਬੀ ਕਾਫੀ ਨਾਰਾਜ਼ ਹੈ।
ਪਾਕਿਸਤਾਨ ਦਾ ਨਾਂ Team India Jersey ‘ਤੇ ਛਪਾਉਣ ਤੋਂ BCCI ਨੇ ਕੀਤਾ ਇਨਕਾਰ
ਦਰਅਸਲ, ਪਾਕਿਸਤਾਨ ਚੈਂਪੀਅਨਸ ਟਰਾਫੀ 2025 (Pakistan Champions Trophy 2025) ਦੀ ਮੇਜ਼ਬਾਨੀ ਕਰ ਰਿਹਾ ਹੈ, ਪਰ ਸੁਰੱਖਿਆ ਕਾਰਨਾਂ ਨੂੰ ਧਿਆਨ ‘ਚ ਰੱਖਦੇ ਹੋਏ ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗੀ। ਇਸ ਦੌਰਾਨ ਨਿਊਜ਼ ਏਜੰਸੀ ਆਈਏਐਨਐਸ ਨੇ ਖਬਰ ਦਿੱਤੀ ਹੈ ਕਿ ਭਾਰਤੀ ਟੀਮ ਦੀ ਜਰਸੀ ‘ਤੇ ਪਾਕਿਸਤਾਨ ਦਾ ਨਾਂ ਨਾ ਛਾਪੇ ਜਾਣ ‘ਤੇ ਪੀਸੀਬੀ ਨਾਰਾਜ਼ ਹੈ।
ਪੀਸੀਬੀ ਦੇ ਇਕ ਅਧਿਕਾਰੀ ਨੇ ਬੀਸੀਸੀਆਈ ‘ਤੇ ਕ੍ਰਿਕਟ ‘ਚ ਰਾਜਨੀਤੀ ਲਿਆਉਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਭਾਰਤੀ ਬੋਰਡ ਨੇ ਕਥਿਤ ਤੌਰ ‘ਤੇ ਕਪਤਾਨ ਰੋਹਿਤ ਨੂੰ ਚੈਂਪੀਅਨਜ਼ ਟਰਾਫੀ ਲਈ ਕਪਤਾਨਾਂ ਦੀ ਮੀਟਿੰਗ ਲਈ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ।
ਪੀਸੀਬੀ ਦੇ ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਆਈਏਐਨਐਸ ਨੂੰ ਦੱਸਿਆ ਕਿ ਬੀਸੀਸੀਆਈ ਕ੍ਰਿਕਟ ‘ਚ ਰਾਜਨੀਤੀ ਲਿਆ ਰਿਹਾ ਹੈ। ਉਨ੍ਹਾਂ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ। ਉਦਘਾਟਨੀ ਸਮਾਰੋਹ ਲਈ ਆਪਣੇ ਕਪਤਾਨ ਨੂੰ ਪਾਕਿਸਤਾਨ ਨਾ ਭੇਜਣ ਲਈ ਮਨਜ਼ੂਰੀ ਦਿੱਤੀ ਗਈ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਜਰਸੀ ‘ਤੇ ਮੇਜ਼ਬਾਨ ਦੇਸ਼ (Pakistan) ਦਾ ਨਾਂ ਵੀ ਛਾਪਿਆ ਜਾਵੇ।
Champions Trophy 2025 ‘ਚ 8 ਟੀਮਾਂ ਵਿਚਾਲੇ ਖੇਡੇ ਜਾਣਗੇ 15 ਮੈਚ
ਤੁਹਾਨੂੰ ਦੱਸ ਦੇਈਏ ਕਿ ਚੈਂਪੀਅਨਜ਼ ਟਰਾਫੀ 2025 ‘ਚ 8 ਟੀਮਾਂ ਵਿਚਾਲੇ ਕੁੱਲ 15 ਮੈਚ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਟੂਰਨਾਮੈਂਟ ਲਈ ਇੱਕੋ ਗਰੁੱਪ ‘ਚ ਰੱਖਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਗਰੁੱਪ ਏ ‘ਚ ਹਨ। ਇਸ ਗਰੁੱਪ ‘ਚ ਨਿਊਜ਼ੀਲੈਂਡ ਤੇ ਬੰਗਲਾਦੇਸ਼ ਦੀਆਂ ਟੀਮਾਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਗਰੁੱਪ ਸਟੇਜ ‘ਚ ਸਾਰੀਆਂ ਟੀਮਾਂ ਹੋਰ 3 ਟੀਮਾਂ ਖਿਲਾਫ਼ ਭਿੜਨਗੀਆਂ।
Champions Trophy 2025 ਲਈ ਚੁਣੀ ਗਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸ਼ੁਭਮਨ ਗਿੱਲ (ਉਪ ਕਪਤਾਨ), ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਯਸ਼ਸਵੀ ਜੈਸਵਾਲ, ਰਿਸ਼ਭ ਪੰਤ, ਰਵਿੰਦਰ ਜਡੇਜਾ।
About The Author
error: Content is protected !!