Auto Expo 2025 ‘ਚ ਲਾਂਚ ਹੋਈ ਭਾਰਤ ਦੀ ਪਹਿਲੀ ਸੋਲਰ ਨਾਲ ਚੱਲਣ ਵਾਲੀ ਕਾਰ

ਸੂਰਜੀ ਛੱਤ ਹੈ, ਜੋ ਪ੍ਰਤੀ ਸਾਲ 3,000 ਕਿਲੋਮੀਟਰ ਦੀ ਵਾਧੂ ਰੇਂਜ ਪ੍ਰਦਾਨ ਕਰਦੀ ਹੈ।
ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ ਵੇਵੇ ਨੇ ਆਪਣੀ ਨਵੀਂ ਸੂਰਜੀ ਊਰਜਾ ਨਾਲ ਚੱਲਣ ਵਾਲੀ ਕਾਰ ‘ਈਵਾ’ ਲਾਂਚ ਕੀਤੀ ਗਈ ਹੈ। ਇਸ ਤਿੰਨ ਟ੍ਰਿਮਸ-ਨੋਵਾ, ਸਟੈਲਾ ਤੇ ਵੇਗਾ ਵਿੱਚ ਲਾਂਚ ਕੀਤਾ ਗਿਆ ਹੈ। ਇਹ ਬੈਟਰੀ ਸਬਸਕ੍ਰਿਪਸ਼ਨ ਨਾਲ ਵੀ ਆਉਂਦਾ ਹੈ, ਜਿਸ ਦੀ ਕੀਮਤ 3.25 ਲੱਖ ਰੁਪਏ ਐਕਸ-ਸ਼ੋਰੂਮ ਤੇ 3.99 ਲੱਖ ਰੁਪਏ ਬੈਟਰੀ ਨਾਲ ਹੈ। ਇਸ ਦੀ ਡਿਲੀਵਰੀ 2026 ਦੇ ਮੱਧ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦੀ ਪ੍ਰੀ-ਬੁਕਿੰਗ ਲਾਂਚ ਨਾਲ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ।
ਡਾਈਮੇਂਸ਼ਨ
Vayve Eva ਇੱਕ 2 ਦਰਵਾਜ਼ੇ ਵਾਲੀ, 2 ਸੀਟਰ ਕਵਾਡਰੀਸਾਈਕਲ ਹੈ ਜੋ ਖਾਸ ਤੌਰ ‘ਤੇ ਸ਼ਹਿਰੀ ਯਾਤਰਾ ਲਈ ਤਿਆਰ ਕੀਤੀ ਗਈ ਹੈ। ਇਸ ਦੀ ਲੰਬਾਈ 3,060 mm, ਚੌੜਾਈ 1,150 mm ਤੇ ਉਚਾਈ 1,590 mm ਹੈ, ਜਦੋਂ ਕਿ ਵ੍ਹੀਲਬੇਸ 2,200 mm ਹੈ। ਇਸ ਨੂੰ 170 ਮਿਲੀਮੀਟਰ ਦੀ ਗਰਾਊਂਡ ਕਲੀਅਰੈਂਸ ਵੀ ਦਿੱਤੀ ਗਈ ਹੈ।
ਕਲਰ ਆਪਸ਼ਨ
- ਸ਼ੈਂਪੇਨ ਗੋਲਡ
- ਮੂਨਸਟੋਨ ਵਾਈਟ
- ਰੋਜ਼ ਕੋਰਲ
- ਚੈਰੀ ਰੈੱਡ
- ਸਕਾਈ ਬਲੂ
- ਲਾਈਟ ਪਲੈਟੀਨਮ
- ਬੈਟਰੀ ਤੇ ਡਰਾਈਵਿੰਗ ਰੇਂਜ
Solar Electric Car ਈਵਾ ‘ਚ 14 kWh ਦਾ ਬੈਟਰੀ ਪੈਕ ਹੈ, ਜੋ IP68 ਸਰਟੀਫਿਕੇਸ਼ਨ ਨਾਲ ਆਉਂਦਾ ਹੈ, ਜਿਸ ਕਾਰਨ ਇਹ ਪਾਣੀ ਤੇ ਧੂੜ ਤੋਂ ਸੁਰੱਖਿਅਤ ਰਹੇਗੀ। ਇਸ ‘ਚ ਲੱਗੀ ਬੈਟਰੀ ਇਕ ਵਾਰ ਫੁੱਲ ਚਾਰਜ ਹੋਣ ‘ਤੇ 250 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦਿੰਦੀ ਹੈ। ਬੈਟਰੀ ਨੂੰ ਚਾਰਜ ਕਰਨ ਲਈ ਇਸ ਦੇ ਪਿਛਲੇ ਪਾਸੇ ਸਿੰਗਲ ਇਲੈਕਟ੍ਰਿਕ ਮੋਟਰ ਹੈ, ਜੋ 8 bhp ਪਾਵਰ ਤੇ 40 Nm ਟਾਰਕ ਜਨਰੇਟ ਕਰਦੀ ਹੈ। ਇਹ ਸਿਰਫ 5 ਸੈਕਿੰਡਾਂ ਵਿੱਚ 0 ਤੋਂ 40 km/h ਦੀ ਰਫ਼ਤਾਰ ਫੜ ਸਕਦੀ ਹੈ ਅਤੇ ਇਸ ਦੀ ਅਧਿਕਤਮ ਸਪੀਡ 70 km/h ਹੈ।
EVA AC ਤੇ DC ਚਾਰਜਿੰਗ ਦੋਵਾਂ ਦਾ ਸਮਰਥਨ ਕਰਦੀ ਹੈ। ਇੱਕ ਮਿਆਰੀ 15A ਸਾਕਟ ਬੈਟਰੀ ਨੂੰ 4 ਘੰਟਿਆਂ ਵਿੱਚ 80 ਫੀਸਦੀ ਤੱਕ ਚਾਰਜ ਕਰਦੀ ਹੈ, ਜਦੋਂ ਕਿ ਇੱਕ CCS2 DC ਫਾਸਟ ਚਾਰਜਰ ਦੀ ਵਰਤੋਂ ਕਰਨ ਵਿੱਚ ਸਿਰਫ 45 ਮਿੰਟ ਲੱਗਦੇ ਹਨ ਤੇ ਸਿਰਫ਼ 5 ਮਿੰਟ ਦੀ ਚਾਰਜਿੰਗ 50 ਕਿਲੋਮੀਟਰ ਦੀ ਰੇਂਜ ਨੂੰ ਜੋੜ ਸਕਦੀ ਹੈ।
ਫੀਚਰਜ਼
Solar Electric Car ਈਵਾ ‘ਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ, ਜੋ ਇਸ ਤਰ੍ਹਾਂ ਹਨ
-
- ਕਲਾਈਮੈਂਟ ਕੰਟਰੋਲ
-
- ਪੈਨੋਰਾਮਿਕ ਸਨਰੂਫ
-
- ਟੱਚਸਕਰੀਨ ਇੰਫੋਟੇਨਮੈਂਟ ਸਿਸਟਮ
-
- ਐਂਡਰਾਇਡ ਆਟੋ ਤੇ ਐਪਲ ਕਾਰਪਲੇ ਸਪੋਰਟ
-
- ਵਾਹਨ ਡਾਇਗਨੌਸਟਿਕਸ ਤੇ OTA ਅੱਪਡੇਟ
-
- ਡਿਜ਼ੀਟਲ ਡਰਾਈਵਰ ਡਿਸਪਲੇਅ
-
- ਏਅਰਬੈਗ
-
- ਛੇ-ਤਰੀਕੇ ਨਾਲ ਅਨੁਕੂਲ ਡਰਾਈਵਰ ਸੀਟ
-
- ਦੋ-ਸਪੋਕ ਸਟੀਅਰਿੰਗ ਵੀਲ
ਇੱਕ ਬੱਚਾ ਪਿਛਲੇ ਬੈਂਚ ‘ਤੇ ਆਰਾਮ ਨਾਲ ਬੈਠ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਸੂਰਜੀ ਛੱਤ ਹੈ, ਜੋ ਪ੍ਰਤੀ ਸਾਲ 3,000 ਕਿਲੋਮੀਟਰ ਦੀ ਵਾਧੂ ਰੇਂਜ ਪ੍ਰਦਾਨ ਕਰਦੀ ਹੈ।
ਕੀਮਤ
-
- Solar Electric Car EVA ਨੂੰ ਤਿੰਨ ਵੇਰੀਐਂਟ ‘ਚ ਲਾਂਚ ਕੀਤਾ ਗਿਆ ਹੈ, ਜੋ ਨੋਵਾ, ਸਟੈਲਾ ਤੇ ਵੇਗਾ ਹਨ।
-
- Nova – ਬੈਟਰੀ ਰੈਂਟਲ ਪਲਾਨ ਨਾਲ 3.25 ਲੱਖ ਰੁਪਏ ਤੇ ਗਾਹਕੀ ਤੋਂ ਬਿਨਾਂ 3.99 ਲੱਖ ਰੁਪਏ ਹਨ।
-
- Stella – ਬੈਟਰੀ ਰੈਂਟਲ ਪਲਾਨ ਦੀ ਕੀਮਤ ਗਾਹਕੀ ਨਾਲ 3.99 ਲੱਖ ਰੁਪਏ ਤੇ ਗਾਹਕੀ ਬਿਨਾਂ 4.99 ਲੱਖ ਰੁਪਏ ਹਨ।
- Vega – ਬੈਟਰੀ ਰੈਂਟਲ ਪਲਾਨ ਨਾਲ 4.49 ਲੱਖ ਰੁਪਏ ਤੇ ਗਾਹਕੀ ਤੋਂ ਬਿਨਾਂ 5.99 ਲੱਖ ਰੁਪਏ ਹਨ।