Skip to content
Punjab ਭਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਹੈ।
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਕੰਪਿਊਟਰ ਅਧਿਆਪਕਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਅੱਜ ਕੰਪਿਊਟਰ ਅਧਿਆਪਕਾਂ ਲਈ ਜੋ ਡੀਏ ’ਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਉਹ ਪਿਛਲੇ ਦਿਨਾਂ ’ਚ ਸਬ-ਕਮੇਟੀ ਅਤੇ ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ’ਚ ਬਣੀ ਸਹਿਮਤੀ ਦੇ ਬਿਲਕੁਲ ਉਲਟ ਹੈ, ਜੋ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਨਾਲ ਸਹਿਮਤੀ ਬਣੀ ਸੀ, ਉਸ ਅਨੁਸਾਰ ਕੰਪਿਊਟਰ ਅਧਿਆਪਕਾਂ ਤੇ ਅਣਰਿਵਾਈਜਡ ਫਾਰਮੂਲੇ ਤਹਿਤ ਸਟੇਟ ਨਾਲ ਜੋੜ ਡੀਏ ਜਾਰੀ ਕਰਨ ’ਤੇ ਸਹਿਮਤੀ ਬਣੀ ਸੀ ਪਰ ਅੱਜ ਪਿਛਲੇ ਚਾਰ ਸਾਲਾਂ ਤੋਂ ਫ੍ਰੀਜ਼ ਡੀਏ ਵਿੱਚ ਨਿਗੁਣਾ ਵਾਧਾ ਕਰ ਕੇ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਨਾਲ ਕੋਝਾ ਮਜਾਕ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਹੈ। ਇਸ ਦੇ ਰੋਸ ਵਜੋਂ ਅੱਜ ਸੰਗਰੂਰ ਧਰਨੇ ਵਾਲੇ ਸਥਾਨ ਤੋਂ ਲਾਲ ਬੱਤੀ ਚੌਕ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਵਿੱਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਡੀਏ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪਰਦੀਪ ਕੁਮਾਰ ਬੱਬੇਹਾਲੀ, ਰਘੁਬੀਰ ਸਿੰਘ, ਗੁਰਦੀਪ ਚੰਦ, ਰਮਨ ਵਸ਼ਿਸ਼ਟ, ਬਲਜੀਤ ਸਿੰਘ, ਜ਼ਿਲ੍ਹਾ ਸਹੀਦ ਭਗਤ ਸਿੰਘ ਨਗਤ ਤੋ ਭੁਪਿੰਦਰ ਸਿੰਘ, ਅਮਰਜੀਤ ਸਿੰਘ, ਨਰੇਸ਼ ਕੁਮਾਰ ਅਤੇ ਜ਼ਿਲ੍ਹਾ ਸੰਗਰੂਰ ਤੋਂ ਨਰਦੀਪ ਸ਼ਰਮਾ, ਤੇਜਿੰਦਰ ਬਾਂਸਲ, ਹਰਵਿੰਦਰ ਸਿੰਘ, ਰਾਜਪਾਲ ਸਿੰਘ, ਹਰਪ੍ਰੀਤ ਸਿੰਘ, ਪੁਸਪਿੰਦਰ ਰਤਨ, ਜਸਬੀਰ ਸਿੰਘ, ਸੁਮਿੱਤ ਖੁਰਾਣਾ, ਨੀਰਜ ਯਾਦਵ, ਵਰਿੰਦਰ ਹੰਸ, ਜਸਵਿੰਦਰ ਸਿੰਘ, ਮਨਦੀਪ ਗੋਇਲ, ਜਗਤਾਰ ਸਿੰਘ, ਵਿਸਾਲ ਕੁਮਾਰ, ਸੁਸੀਲ ਗੋਇਲ ਅਤੇ ਅਤੇ ਵੱਡੀ ਗਿਣਤੀ ਵਿੱਚ ਮਹਿਲਾਂ ਕੰਪਿਊਟਰ ਅਧਿਆਪਕ ਹਾਜ਼ਰ ਸਨ। ਕੰਪਿਊਟਰ ਅਧਿਆਪਕਾਂ ਦੀ ਭੁੱਖ ਹੜਤਾਲ 142ਵੇਂ ਦਿਨ ’ਚ ਦਾਖਲ ਹੋ ਗਈ ਹੈ ਅਤੇ ਰਣਜੀਤ ਸਿੰਘ ਦਾ ਮਰਨ ਵਰਤ 18ਵੇਂ ਦਿਨ ’ਚ ਸ਼ਾਮਲ ਹੋ ਚੁੱਕਾ ਹੈ।
About The Author
error: Content is protected !!