Skip to content
ਸੜਕ ਸੁਰੱਖਿਆ ਦੇ ਫੋਰਸ ਦੇ ਇੰਚਾਰਜ ਥਾਣੇਦਾਰ ਆਪਣੇ ਸਾਥੀਆਂ ਨਾਲ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ਼ ਵਾਹਨਾਂ ਨੂੰ ਇੱਕ ਪਾਸੇ ਕਰਾ ਕੇ ਹਾਈਵੇ ਚਾਲੂ ਕਰਵਾਇਆ ਗਿਆ।
ਅੱਜ ਤੜਕ ਸਾਰ ਫਿਲੋਰ ਵਿਖੇ ਲੁਧਿਆਣੇ ਨੂੰ ਜਾਣ ਵਾਲੀ ਸੜਕ ‘ਤੇ ਇੱਕ ਕੰਟੇਨਰ ਅਤੇ ਦੋ ਕਾਰਾਂ ਵਿਚਕਾਰ ਟੱਕਰ ਹੋ ਗਈ ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਨੂੰ ਸੱਟਾਂ ਵੱਜੀਆਂ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਸੜਕ ਸੁਰੱਖਿਆ ਦੇ ਫੋਰਸ ਦੇ ਇੰਚਾਰਜ ਥਾਣੇਦਾਰ ਆਪਣੇ ਸਾਥੀਆਂ ਨਾਲ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ਼ ਵਾਹਨਾਂ ਨੂੰ ਇੱਕ ਪਾਸੇ ਕਰਾ ਕੇ ਹਾਈਵੇ ਚਾਲੂ ਕਰਵਾਇਆ ਗਿਆ। ਐਕਸੀਡੈਂਟ ਕਾਰਨ ਸਿਸਕ ਲੈਨ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਾਰ ਸਵਾਰ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਣ ਜਾ ਰਹੇ ਸੀ। ਫਿਲੌਰ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਮੌਕੇ ਤੇ ਪਹੁੰਚੇ ਠਾਣੇਦਾਰ ਨੇ ਦੱਸਿਆ ਕਿ ਕੰਟੇਨਰ ਚਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
About The Author
error: Content is protected !!