Skip to content
ਆਈਪੀਐੱਲ ਵਿਚ ਪੰਜ ਗੇਦਾਂ ’ਤੇ ਲਗਾਤਾਰ ਪੰਜ ਛੱਕੇ ਲਗਾ ਕੇ ਚਰਚਾ ਵਿਚ ਆਏ ਕ੍ਰਿਕਟਰ ਰਿੰਕੂ ਸਿੰਘ ਛੇਤੀ ਹੀ ਨਵੀਂ ਪਾਰੀ ਖੇਡਣਗੇ।
ਆਈਪੀਐੱਲ ਵਿਚ ਪੰਜ ਗੇਦਾਂ ’ਤੇ ਲਗਾਤਾਰ ਪੰਜ ਛੱਕੇ ਲਗਾ ਕੇ ਚਰਚਾ ਵਿਚ ਆਏ ਕ੍ਰਿਕਟਰ ਰਿੰਕੂ ਸਿੰਘ ਛੇਤੀ ਹੀ ਨਵੀਂ ਪਾਰੀ ਖੇਡਣਗੇ। ਰਿੰਕੂ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦੀ ਜੀਵਨਸਾਥਣ ਮੱਛਲੀਸ਼ਹਿਰ ਤੋਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਅਤੇ ਸੁਪਰੀਮ ਕੋਰਟ ਦੀ ਵਕੀਲ ਪ੍ਰਿਆ ਸਰੋਜ ਹੋਵੇਗੀ। ਵੀਰਵਾਰ ਰਾਤ ਨੂੰ ਪ੍ਰਿਆ ਦੇ ਪਿਤਾ ਤੁਫਾਨੀ ਸਰੋਜ ਅਲੀਗੜ੍ਹ ਦੇ ਓਜ਼ੋਨ ਸਿਟੀ ਸਥਿਤ ਰਿੰਕੂ ਸਿੰਘ ਦੇ ਘਰ ਪਹੁੰਚੇ। ਇੱਥੇ ਸੰਖੇਪ ਪ੍ਰੋਗਰਾਮ ਦੌਰਾਨ ਸ਼ਗਨ ਅਤੇ ਤੋਹਫ਼ੇ ਦੇ ਕੇ ਰਿਸ਼ਤਾ ਤੈਅ ਕੀਤਾ ਗਿਆ ਸੀ। ਸਭ ਕੁਝ ਗੁਪਤ ਤਰੀਕੇ ਨਾਲ ਕੀਤਾ ਗਿਆ ਸੀ। ਰਿੰਕੂ ਸਿੰਘ ਕੁਝ ਨਜ਼ਦੀਕੀ ਅਤੇ ਰਿਸ਼ਤੇਦਾਰਾਂ ਨਾਲ ਪ੍ਰੋਗਰਾਮ ਵਿਚ ਮੌਜੂਦ ਸਨ। ਰਿੰਕੂ ਦੇ ਪਿਤਾ ਖਾਨਚੰਦ ਨੇ ਇਸ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਰਿੰਕੂ ਦੀ ਇਕ ਸਾਲ ਤੋਂ ਵਿਆਹ ਦੀ ਕੋਈ ਯੋਜਨਾ ਨਹੀਂ ਹੈ, ਜਦਕਿ ਪ੍ਰਿਆ ਦੇ ਪਿਤਾ ਦਾ ਕਹਿਣਾ ਹੈ ਕਿ ਵਿਆਹ ਬਾਰੇ ਚਰਚਾ ਚੱਲ ਰਹੀ ਹੈ।• ਕੋਈ ਪ੍ਰੋਗਰਾਮ ਨਹੀਂ ਕੀਤਾ ਗਿਆ ਹੈ।
ਰਿੰਕੂ ਦੇ ਨੇੜਲੇ ਲੋਕਾਂ ਦੇ ਮੁਤਾਬਕ ਵੀਰਵਾਰ ਨੂੰ ਪ੍ਰਿਆ ਦੇ ਪਿਤਾ ਤੂਫਾਨੀ ਸਰੋਜ ਅਲੀਗੜ੍ਹ ਆਏ। ਉਹ ਰਿੰਕੂ ਦੀ ਰਿਹਾਇਸ਼ ’ਤੇ ਪਹੁੰਚੇ, ਜਿਸ ਨੂੰ ਉਨ੍ਹਾਂ ਨੇ ਪਿਛਲੇ ਮਹੀਨੇ ਹੀ ਖਰੀਦਿਆ ਸੀ। ਇੱਥੇ ਪ੍ਰੋਗਰਾਮ ਵਿਚ ਪਿਤਾ ਖਾਨਚੰਦ, ਮਾਂ ਬੀਨਾ ਤੇ ਹੋਰ ਪਰਿਵਾਰ ਦੇ ਮੈਂਬਰ ਤੇ ਕਰੀਬੀ ਰਿਸ਼ਤੇਦਾਰ ਸਨ। ਇਸ ਤੋਂ ਬਾਅਦ ਇੰਟਰਨੈੱਟ ਮੀਡੀਆ’ਤੇ ਉਨ੍ਹਾਂ ਦੇ ਰਿਸ਼ਤੇ ਦੀਆਂ ਖਬਰਾਂ ਚੱਲਣੀਆਂ ਸ਼ੁਰੂ ਹੋ ਗਈਆਂ।
ਵਿਆਹ ਨੂੰ ਲੈ ਕੇ ਜਲਦਬਾਜੀ ਵਿਚ ਨਹੀਂ ਪਰਿਵਾਰ
ਰਿੰਕੂ ਸਿੰਘ ਵੀਰਵਾਰ ਨੂੰ ਰੋਕਾ ਪ੍ਰੋਗਰਾਮ ਲਈ ਅਲੀਗੜ੍ਹ ਆਏ ਸਨ। ਇਸ ਤੋਂ ਬਾਅਦ ਮੇਰਠ ਲਈ ਰਵਾਨਾ ਹੋ ਗਏ। ਉਹ ਇੰਗਲੈਂਡ ਵਿਚ ਹੋਣ ਵਾਲੀ ਟੀ-20 ਸੀਰੀਜ਼ ਦੀ ਤਿਆਰੀ ਵਿਚ ਲੱਗੇ ਹਨ। ਇਹ ਟੂਰਨਾਮੈਂਟ 22 ਜਨਵਰੀ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਆਈਪੀਐੱਲ ਵਿਚ ਵੀ ਸ਼ਾਮਲ ਹੋਣਾ ਹੈ, ਜਿਸ ਕਾਰਨ ਉਹ ਬਿਜੀ ਰਹਿਣਗੇ। ਇਹੀ ਕਾਰਨ ਹੈ ਕਿ ਪਰਿਵਾਰ ਵਿਆਹ ਨੂੰ ਲੈ ਕੇ ਕਾਹਲ ਵਿਚ ਨਹੀਂ ਹੈ। ਚਰਚਾ ਇਹ ਵੀ ਹੈ ਕਿ ਦੋ ਫਰਵਰੀ ਨੂੰ ਸੀਰੀਜ ਖਤਮ ਹੋਣ ਤੋਂ ਬਾਅਦ ਰਿੰਕੂ ਸਿੰਘ ਅਲੀਗੜ੍ਹ ਮੁੜਨਗੇ। ਇਸ ਤੋਂ ਬਾਅਦ ਵਿਆਹ ਬਾਰੇ ਫੈਸਲਾ ਹੋਵੇਗਾ।
ਸ਼ਾਹਰੁਖ ਨੇ ਪੁੱਛਿਆ ਸੀ, ਕਦੋ ਕਰੋਗੇ ਵਿਆਹ
ਨੌ ਅਪ੍ਰੈਲ 2023 ਵਿਚ ਰਿੰਕੂ ਦੀ ਅਹਿਮਦਾਬਾਦ ਵਿਚ ਗੁਜਰਾਤ ਟਾਈਟੰਸ ਦੇ ਖ਼ਿਲਾਫ਼ ਤੂਫਾਨੀ ਪਾਰੀ ਦੇ ਬਾਅਦਸ ਕੋਲਕਾਤਾ ਨਾਈਟ ਰਾਈਡਰਸ ਦੇ ਮਾਲਕ ਤੇ ਅਦਾਕਾਰ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਪੁੱਛਿਆ ਸੀ ਕਿ ਵਿਆਹ ਕਦੋਂ ਕਰੋਗੇ? ਇਹ ਵੀ ਕਿਹਾ ਸੀ ਕਿ ਉਹ ਕਿਸੇ ਵਿਆਹ ਵਿਚ ਨਹੀਂ ਜਾਂਦੇ ਪਰ ਉਨ੍ਹਾਂ ਦੇ ਵਿਆਹ ਵਿਚ ਜ਼ਰੂਰ ਜਾਣਗੇ ਤੇ ਡਾਂਸ ਵੀ ਕਰਨਗੇ। ਉਦੋਂ ਤੋਂ ਹੀ ਉਨ੍ਹਾਂ ਦੇ ਵਿਆਹ ਦੀ ਚਰਚਾ ਹੋ ਰਹੀ ਹੈ।
About The Author
error: Content is protected !!