Skip to content
ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਹੋਰ ਮੁਲਜ਼ਮਾਂ ਨੇ ਵੀਸੀ ਰਾਹੀਂ ਅੱਜ ਪੇਸ਼ੀ ਭੁਗਤੀ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਿਸੇ ਕਾਰਨ ਗਵਾਹੀ ਦੇਣ ਅੱਜ ਅਦਾਲਤ ’ਚ ਪੇਸ਼ ਨਾ ਹੋ ਸਕੇ। ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ ਗਵਾਹੀ ਵਾਸਤੇ 7 ਫ਼ਰਵਰੀ ਨੂੰ ਤਰੀਕ ਨਿਰਧਾਰਿਤ ਕੀਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਹੋਰ ਮੁਲਜ਼ਮਾਂ ਨੇ ਵੀਸੀ ਰਾਹੀਂ ਅੱਜ ਪੇਸ਼ੀ ਭੁਗਤੀ। ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਗਵਾਹੀ ਦੇਣ ਲਈ ਅਦਾਲਤ ’ਚ ਪੇਸ਼ ਹੋਣਾ ਸੀ, ਪਰ ਕਿਸੇ ਕਾਰਨ ਉਹ ਪੇਸ਼ ਨਹੀਂ ਹੋ ਸਕੇ ਅਤੇ ਅਗਲੀ ਗਵਾਹੀ ਲਈ ਪੇਸ਼ੀ 7 ਫ਼ਰਵਰੀ ਰੱਖੀ ਗਈ ਹੈ। ਅਦਾਲਤ ਨੇ ਗਵਾਹੀ ਵਾਸਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਨੂੰ 7 ਫ਼ਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅਦਾਲਤ ਨੇ ਕੇਸ ਦੇ ਮੁਲਜ਼ਮਾਂ ਦੀ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ 17 ਜਨਵਰੀ ਨੂੰ ਰੱਖੀ ਹੈ।
About The Author
error: Content is protected !!