Skip to content
ਕਰਮਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਤੱਕ ਪੂਰੇ ਮਾਨ ਸਨਮਾਨ ਨਾਲ ਲਿਆਂਦਾ ਜਾਵੇਗਾ ਅਤੇ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਬਟਾਲਾ ਦੇ ਨੇੜਲੇ ਪਿੰਡ ਦੀਵਾਨੀਵਾਲ ਕਲਾਂ ਦੇ ਇੱਕ ਫ਼ੌਜੀ ਦੀ ਫ਼ੌਜ ‘ਚ ਇੱਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਫ਼ੌਜੀ ਕਰਮਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦੀਵਾਨੀਵਾਲ ਕਲਾਂ ਫ਼ੌਜ ਦੇ ਗ੍ਰਿਫ਼ ਵਿੰਗ ‘ਚ ਕਰੇਨ ਆਪਰੇਟਰ ਵੱਜੋਂ ਸੇਵਾਵਾਂ ਨਿਭਾਉਂਦਾ ਆ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ੌਜੀ ਜਵਾਨ ਦੇ ਰਿਸ਼ਤੇਦਾਰ ਅਤੇ ਪਿੰਡ ਦੀਵਾਨੀਵਾਲ ਕਲਾਂ ਦੇ ਸਰਪੰਚ ਸੁਖਵਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਕਰਮਬੀਰ ਸਿੰਘ 2019 ਚ ਫ਼ੌਜ ਦੇ ਗ੍ਰਿਫ ਵਿੰਗ ‘ਚ ਭਰਤੀ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਅਸਾਮ ਦੇ ਗੁਹਾਟੀ ਦੇ ਨਜ਼ਦੀਕ ਪਹਾੜੀ ਇਲਾਕੇ ਚ ਸੜਕ ਦੇ ਨਿਰਮਾਣ ਦੇ ਦੌਰਾਨ ਕਰੇਨ ‘ਤੇ ਕੰਮ ਕਰ ਰਿਹਾ ਸੀ। ਸਰਪੰਚ ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਕੰਮ ਕਰਦਿਆਂ ਅਚਾਨਕ ਪਹਾੜੀ ਦਾ ਕੁਝ ਹਿੱਸਾ ਕਰੇਨ ਤੇ ਆਣ ਡਿੱਗਾ ਜਿਸ ਨਾਲ ਕਰਮਵੀਰ ਸਿੰਘ ਕਰੇਨ ਦੇ ਵਿੱਚ ਹੀ ਦੱਬਿਆ ਗਿਆ। ਉਹਨਾਂ ਦੱਸਿਆ ਕਿ ਉਸ ਦੇ ਫ਼ੌਜੀ ਜਵਾਨਾਂ ਨੇ ਜੱਦੋ ਜਹਿਦ ਨਾਲੋਂ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਉਹਨਾਂ ਦੱਸਿਆ ਕਿ ਕਰਮਬੀਰ ਸਿੰਘ ਪਿਛਲੇ 16 ਸਾਲ ਤੋਂ 97 ਰੋਡ ਕਨੈਕਸ਼ਨ ਕੰਪਨੀ ਵਿੱਚ ਕੰਮ ਕਰਦਾ ਸੀ। ਇਹ ਮਹਿਕਮਾ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਦੇ ਨਾਲ ਸੜਕਾਂ, ਪੁਲ ਅਤੇ ਸੁਰੰਗ ਤੇ ਮੋਰਚੇ ਬਣਾਉਣ ਦਾ ਦਾ ਵੀ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਕਰਮਬੀਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਪਤਨ ਅਤੇ ਇੱਕ 14 ਸਾਲਾਂ ਬੇਟਾ ਛੱਡ ਗਿਆ ਹੈ। ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫ਼ੌਜੀ ਜਵਾਨ ਕਰਮਬੀਰ ਸਿੰਘ ਦੀ ਮ੍ਰਿਤਕ ਦੇਹ ਸ਼ੁਕਰਵਾਰ ਨੂੰ ਪਿੰਡ ਪੁੱਜੇਗੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸ਼ਹੀਦ ਕਰਮਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਤੱਕ ਪੂਰੇ ਮਾਨ ਸਨਮਾਨ ਨਾਲ ਲਿਆਂਦਾ ਜਾਵੇਗਾ ਅਤੇ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਫ਼ੌਜ ਚ ਵਾਪਰੇ ਹਾਦਸੇ ਨਾਲ ਕਰਮਬੀਰ ਸਿੰਘ ਦੀ ਮੌਤ ਤੇ ਪਿੰਡ ਦੀਵਾਨੀਵਾਲ ਚ ਸੋਗ ਦੀ ਲਹਿਰ ਪਸਰ ਗਈ ਹੈ। ਮ੍ਰਿਤਕ ਜਵਾਨ ਦਾ ਪਰਿਵਾਰ ਗਹਿਰੇ ਸਦਮੇ ‘ਚ ਹੈ।
About The Author
error: Content is protected !!