Skip to content
Jaspirt Bumrah ਨੇ ਨਵਾਂ ਰਿਕਾਰਡ ਕਾਇਮ ਕੀਤਾ।
ICC Rankings Update : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬਾਰਡਰ-ਗਾਵਸਕਰ ਟਰਾਫੀ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਮਹਿਫਲ ਲੁੱਟ ਲਈ। ਬਾਰਡਰ ਗਾਵਸਕਰ ਟਰਾਫੀ 2024-25 ‘ਚ ਭਾਵੇਂ ਭਾਰਤੀ ਟੀਮ ਨੂੰ 1-3 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਬੁਮਰਾਹ ਨੇ ਆਪਣੇ ਵੱਲੋਂ ਪੂਰਾ ਯੋਗਦਾਨ ਦਿੱਤਾ। ਬੁਮਰਾਹ ਨੂੰ ਆਪਣੀ ਮਿਹਨਤ ਦਾ ਫਲ ਆਈਸੀਸੀ ਤੋਂ ਮਿਲ ਗਿਆ ਹੈ।
ਉਹ ਆਈਸੀਸੀ ਮੈਨਜ਼ ਦੀ ਟੈਸਟ ਰੈਂਕਿੰਗ ‘ਚ ਨੰਬਰ-1 ਹਨ। ਇਸ ਦੌਰਾਨ ਬੁਮਰਾਹ ਨੇ ਨਵਾਂ ਰਿਕਾਰਡ ਕਾਇਮ ਕੀਤਾ। ਉਹ ਆਈਸੀਸੀ ਰੈਂਕਿੰਗ ‘ਚ ਸਭ ਤੋਂ ਹਾਈਐਸਟ ਰੈਂਕਿੰਗ ਪੁਆਇੰਟ (908) ਤਕ ਪਹੁੰਚਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ। ਬੁਮਰਾਹ ਤੋਂ ਇਲਾਵਾ ਆਈਸੀਸੀ ਰੈਂਕਿੰਗ ‘ਚ ਕਈ ਬਦਲਾਅ ਦੇਖਣ ਨੂੰ ਮਿਲੇ।
ICC Rankings ‘ਚ ਹੋਇਆ ਵੱਡਾ ਬਦਲਾਅ, ਪੰਤ ਨੇ ਮਾਰੀ ਲੰਬੀ ਛਾਲ
-
ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਨੂੰ ਆਈਸੀਸੀ ਰੈਂਕਿੰਗ ‘ਚ ਵੱਡਾ ਫਾਇਦਾ ਹੋਇਆ ਹੈ। ਪੰਤ ਆਈਸੀਸੀ ਟੈਸਟ ਬੈਟਰਸ ਰੈਂਕਿੰਗ ‘ਚ 9ਵੇਂ ਨੰਬਰ ‘ਤੇ ਪਹੁੰਚ ਗਏ ਹਨ। ਪੰਤ ਨੇ ਸਿਡਨੀ ਟੈਸਟ ‘ਚ 33 ਗੇਂਦਾਂ ‘ਚ 61 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਦਾ ਉਨ੍ਹਾਂ ਨੂੰ ਹੁਣ ਫਾਇਦਾ ਮਿਲਿਆ ਹੈ।
-
ਪੰਤ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਤੇਂਬਾ ਬਾਵੁਮਾ ਨੂੰ ਆਈਸੀਸੀ ਬੱਲੇਬਾਜ਼ੀ ਦਰਜਾਬੰਦੀ ‘ਚ 3 ਸਥਾਨ ਦਾ ਫਾਇਦਾ ਹੋਇਆ ਹੈ। ਤੇਂਬਾ ਹੁਣ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ।
-
ਉੱਥੇ ਹੀ ਸ੍ਰੀਲੰਕਾ ਦੇ ਕਾਮਿੰਦੂ ਮੈਂਡਿਸ ਇਕ ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ। ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਵੀ 5 ਸਥਾਨਾਂ ਦਾ ਫਾਇਦਾ ਹੋਇਆ ਹੈ।
-
ਬਾਬਰ ਆਜ਼ਮ ਹੁਣ ਆਈਸੀਸੀ ਬੱਲੇਬਾਜ਼ੀ ਰੈਂਕਿੰਗ ‘ਚ 12ਵੇਂ ਸਥਾਨ ‘ਤੇ ਪਹੁੰਚ ਗਏ ਹਨ।
-
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ 3 ਸਥਾਨਾਂ ਦਾ ਨੁਕਸਾਨ ਝੱਲਣਾ ਪਿਆ। ਗਿੱਲ ਹੁਣ 23ਵੇਂ ਸਥਾਨ ‘ਤੇ ਹਨ। ਵਿਰਾਟ ਕੋਹਲੀ 3 ਸਥਾਨ ਖਿਸਕ ਕੇ 27ਵੇਂ ਸਥਾਨ ‘ਤੇ ਹਨ ਤੇ ਰੋਹਿਤ 2 ਸਥਾਨਾਂ ਦੇ ਨੁਕਸਾਨ ਤੋਂ ਬਾਅਦ 42ਵੇਂ ਸਥਾਨ ‘ਤੇ ਹਨ।
ICC Men’s Test Bowling Rankings ‘ਚ Scott Boland ਨੇ ਮਾਰੀ 29 ਸਥਾਨਾਂ ਦੀ ਲੰਬੀ ਛਾਲ :
-
-
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ICC ਪੁਰਸ਼ਾਂ ਦੀ ਟੈਸਟ ਗੇਂਦਬਾਜ਼ੀ ਰੈਂਕਿੰਗ ‘ਚ ਨੰਬਰ-1 ‘ਤੇ ਹਨ। ਬੁਮਰਾਹ 908 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਉਨ੍ਹਾਂ ਨੂੰ ਇਹ ਇਨਾਮ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ‘ਚ 32 ਵਿਕਟਾਂ ਲੈਣ ਦਾ ਮਿਲਿਆ ਹੈ।
-
-
ਆਸਟ੍ਰੇਲਿਆਈ ਟੀਮ ਦੇ ਕਪਤਾਨ ਪੈਟ ਕਮਿੰਸ 1 ਸਥਾਨ ਦੀ ਛਾਲ ਮਾਰ ਕੇ ਨੰਬਰ-2 ‘ਤੇ ਪਹੁੰਚ ਗਏ ਹਨ। ਉਨ੍ਹਾਂ ਕੋਲ ਰੇਟਿੰਗ 841 ਹੈ।
-
-
ਦੱਖਣੀ ਅਫਰੀਕਾ ਦਾ ਕਾਗਿਸੋ ਰਬਾਡਾ ਇਕ ਸਥਾਨ ਦੇ ਫਾਇਦੇ ਨਾਲ 837 ਦੀ ਰੇਟਿੰਗ ਨਾਲ ਤੀਜੇ ਨੰਬਰ ‘ਤੇ ਮੌਜੂਦ ਹੈ। ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ ਨੂੰ ਦੋ ਸਥਾਨਾਂ ਦਾ ਨੁਕਸਾਨ ਝੱਲਣਾ ਪਿਆ ਹੈ। ਉਹ ਚੌਥੇ ਸਥਾਨ ‘ਤੇ ਖਿਸਕ ਗਏ ਹਨ।
-
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਇਕ ਸਥਾਨ ਦੇ ਫਾਇਦੇ ਨਾਲ 9ਵੇਂ ਸਥਾਨ ‘ਤੇ ਪਹੁੰਚ ਗਏ ਹਨ। ਕੰਗਾਰੂ ਟੀਮ ਦੇ ਸਕਾਟ ਬੋਲੈਂਡ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਦਿੱਤਾ ਗਿਆ। ਉਹ 29 ਸਥਾਨਾਂ ਦੀ ਜ਼ਬਰਦਸਤ ਛਾਲ ਮਾਰ ਕੇ 10ਵੇਂ ਸਥਾਨ ‘ਤੇ ਪਹੁੰਚ ਗਏ।
About The Author
error: Content is protected !!