Skip to content
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Donald Trump ਲੰਬੇ ਸਮੇਂ ਤੋਂ ਕੈਨੇਡਾ ਨੂੰ ਅਮਰੀਕਾ ’ਚ ਮਿਲਾਉਣ ਦੀ ਪੇਸ਼ਕਸ਼ ਕਰਦੇ ਆ ਰਹੇ ਹਨ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਲੰਬੇ ਸਮੇਂ ਤੋਂ ਕੈਨੇਡਾ ਨੂੰ ਅਮਰੀਕਾ ’ਚ ਮਿਲਾਉਣ ਦੀ ਪੇਸ਼ਕਸ਼ ਕਰਦੇ ਆ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੱਥੋਂ ਤਕ ਕਿਹਾ ਸੀ ਕਿ ਉਹ ਇਸ ਲਈ ਆਰਥਿਕ ਤਾਕਤ ਦੀ ਵਰਤੋਂ ਵੀ ਕਰ ਸਕਦੇ ਹਨ ਪਰ ਟਰੰਪ ਦਾ ਇਹ ਸੁਪਨਾ ਹੁਣ ਚਕਨਾਚੂਰ ਹੋ ਗਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਸਪੱਸ਼ਟ ਕਿਹਾ ਹੈ ਕਿ ਅਜਿਹਾ ਕਦੇ ਨਹੀਂ ਹੋਵੇਗਾ। ਟਰੂਡੋ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਇਕ ਪੋਸਟ ’ਚ ਲਿਖਿਆ, ‘ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੈਨੇਡਾ ਸੰਯੁਕਤ ਰਾਜ ਦਾ ਹਿੱਸਾ ਬਣੇਗਾ।’
ਟਰੰਪ ਨੇ ਦਿੱਤੀ ਸੀ ਧਮਕੀ
ਦਰਅਸਲ ਮਾਰ-ਏ-ਲਾਗੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੋਨਾਲਡ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਕੈਨੇਡਾ ਨੂੰ ਅਮਰੀਕਾ ਨਾਲ ਮਿਲਾਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ। ਇਸ ‘ਤੇ ਉਸ ਨੇ ਜਵਾਬ ਦਿੱਤਾ, ‘ਨਹੀਂ, ਆਰਥਿਕ ਤਾਕਤ ਦਾ।’ ਕਿਉਂਕਿ ਕੈਨੇਡਾ ਤੇ ਅਮਰੀਕਾ ਮਿਲ ਕੇ ਕੁਝ ਵੱਡਾ ਕਰਨਗੇ।
ਟਰੰਪ ਦੇ ਇਸ ਬਿਆਨ ਤੋਂ ਕੁਝ ਘੰਟਿਆਂ ਬਾਅਦ ਜਸਟਿਨ ਟਰੂਡੋ ਨੇ ਐਕਸ ‘ਤੇ ਪੋਸਟ ਕਰ ਕੇ ਉਨ੍ਹਾਂ ਨੂੰ ਜਵਾਬ ਦਿੱਤਾ। ਟਰੂਡੋ ਨੇ ਸਪੱਸ਼ਟ ਕਿਹਾ ਕਿ ਅਜਿਹਾ ਕਦੇ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਕਾਮਿਆਂ ਤੇ ਲੋਕਾਂ ਨੂੰ ਇਕ-ਦੂਜੇ ਦੇ ਸਭ ਤੋਂ ਵੱਡੇ ਵਪਾਰਕ ਤੇ ਸੁਰੱਖਿਆ ਭਾਈਵਾਲ ਹੋਣ ਦਾ ਫ਼ਾਇਦਾ ਹੁੰਦਾ ਹੈ।
ਟਰੰਪ ਨੂੰ ਕੈਨੇਡਾ ’ਚ ਦਿਲਚਸਪੀ
ਅਜਿਹਾ ਨਹੀਂ ਹੈ ਕਿ ਕੈਨੇਡਾ ਪ੍ਰਤੀ ਡੋਨਾਲਡ ਟਰੰਪ ਦੀ ਦਿਲਚਸਪੀ ਹਾਲ ਹੀ ਵਿਚ ਪੈਦਾ ਹੋਈ ਹੈ। ਉਹ ਲੰਬੇ ਸਮੇਂ ਤੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਕਰ ਰਹੇ ਹਨ। ਟਰੰਪ ਕੈਨੇਡਾ ਦੇ ਅਮਰੀਕਾ ਨਾਲ ਵਪਾਰ ਸਰਪਲੱਸ ਨੂੰ ਲੈ ਕੇ ਵੀ ਚਿੰਤਤ ਹੈ।
ਉਨ੍ਹਾਂ ਇਕ ਵਾਰ ਪੱਤਰਕਾਰਾਂ ਨੂੰ ਕਿਹਾ ਸੀ ਕਿ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਸਿਰਫ਼ ਇਕ ਨਕਲੀ ਲਾਈਨ ਹੈ। ਟਰੰਪ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਕੈਨੇਡਾ ਦੀ ਸੁਰੱਖਿਆ ਕਰਦਾ ਹੈ, ਇਸ ਲਈ ਸਰਹੱਦ ਨੂੰ ਖ਼ਤਮ ਕਰ ਕੇ ਰਾਸ਼ਟਰੀ ਸੁਰੱਖਿਆ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।
ਕੈਨੇਡਾ ਨੂੰ ਮਿਲਦੀ ਹੈ ਸਬਸਿਡੀ
ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਹਰ ਸਾਲ ਕੈਨੇਡਾ ਨੂੰ 200 ਬਿਲੀਅਨ ਡਾਲਰ ਦੀ ਸਬਸਿਡੀ ਦਿੰਦਾ ਹੈ। ਇਸ ਕਾਰਨ ਅਮਰੀਕਾ ਵਪਾਰਕ ਘਾਟਾ ਝੱਲ ਰਿਹਾ ਹੈ। ਜੇ ਅਸੀਂ ਸਿਰਫ਼ ਵਸਤੂਆਂ ਅਤੇ ਸੇਵਾਵਾਂ ਦੀ ਗੱਲ ਕਰੀਏ ਤਾਂ ਅਮਰੀਕਾ ਨੂੰ 2023 ਵਿਚ ਕੈਨੇਡਾ ਨਾਲ ਵਪਾਰ ’ਚ $40.6 ਬਿਲੀਅਨ ਦਾ ਨੁਕਸਾਨ ਹੋਇਆ ਸੀ।
ਅਮਰੀਕਾ ਕੈਨੇਡਾ ਤੋਂ ਹਰ ਰੋਜ਼ 4 ਮਿਲੀਅਨ ਬੈਰਲ ਤੋਂ ਵੱਧ ਕੱਚਾ ਤੇਲ ਖਰੀਦਦਾ ਹੈ। ਟਰੰਪ ਨੇ ਕੈਨੇਡਾ ‘ਤੇ 25 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ ਸੀ। ਇਸ ਤੋਂ ਪਹਿਲਾਂ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਵੀ ਕਿਹਾ ਸੀ ਕਿ ਕੈਨੇਡਾ ਅਜਿਹੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ।
About The Author
error: Content is protected !!