Punjab Government ਵੱਲੋਂ ਵੱਡਾ ਐਲਾਨ, 120 ਦਿਨਾਂ ‘ਚ ਹੋਵੇਗਾ ਇਹ ਕੰਮ
![](https://rhrpnews.com/wp-content/uploads/2025/01/239d5388ccf6e5658990a627f5ed63ac1736325852472709_original1.jpg)
Punjab ਸਰਕਾਰ ਵੱਲੋਂ ਸਾਲ 2025 ਦੀ ਸ਼ੁਰੂਆਤ ਦੇ ਨਾਲ ਵੱਡਾ ਐਲਾਨ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਸਾਲ 2025 ਦੀ ਸ਼ੁਰੂਆਤ ਦੇ ਨਾਲ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਖੇਤੀਬਾੜੀ ਸੈਕਟਰ ਵਿੱਚ ਕਾਫੀ ਲਾਭ ਹੋਏਗਾ। ਦੱਸ ਦੇਈਏ ਕਿ ਖੇਤੀਬਾੜੀ ਸੈਕਟਰ ਨੂੰ ਕਾਰਬਨ ਮੁਕਤ ਕਰਨ ਲਈ ਕੁਦਰਤੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਅਗਲੇ 120 ਦਿਨਾਂ ਦੇ ਅੰਦਰ 663 ਹੋਰ ਖੇਤੀਬਾੜੀ ਸੋਲਰ ਪੰਪ ਸਥਾਪਿਤ ਕਰੇਗੀ। ਇਹ ਐਲਾਨ ਪੰਜਾਬ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਵੱਲੋਂ ਕੀਤਾ ਗਿਆ।
ਸੂਬੇ ਵਿੱਚ 20,000 ਖੇਤੀ ਸੋਲਰ ਪੰਪ ਲਗਾਏ ਜਾਣਗੇ
ਅਮਨ ਅਰੋੜਾ ਨੇ ਅੱਜ ਮੈਸਰਜ਼ ਏਵੀਆਈ ਰੀਨਿਊਏਬਲਜ਼ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਖੇਤੀਬਾੜੀ ਲਈ 663 ਖੇਤੀ ਸੋਲਰ ਪੰਪ ਲਗਾਉਣ ਲਈ ਵਰਕ ਆਰਡਰ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ 2356 ਸੋਲਰ ਪੰਪ ਲਗਾਉਣ ਦਾ ਆਰਡਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਪੇਡਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦੀ ਭਲਾਈ ਲਈ ਸੂਬੇ ਵਿੱਚ 20,000 ਖੇਤੀ ਸੋਲਰ ਪੰਪ ਲਗਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।