ਭਾਰਤ ਭਾਵੇਂ ਹੀ ਇਹ ਸੀਰੀਜ਼ ਹਾਰ ਗਿਆ ਹੋਵੇ ਪਰ ਪੂਰੀ ਦੁਨੀਆ ਨੇ ਬੁਮਰਾਹ ਦਾ ਜਲਵਾ ਦੇਖਿਆ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹਾਲ ਹੀ ‘ਚ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੌਰਾਨ ਜਸਪ੍ਰੀਤ ਬੁਮਰਾਹ ਤੇ ਸੈਮ ਕਾਂਸਟਾਸ ਵਿਚਾਲੇ ਬਹਿਸ ਹੋਈ ਸੀ। ਸਿਡਨੀ ਵਿੱਚ ਖੇਡੇ ਗਏ ਆਖਰੀ ਮੈਚ ਦੇ ਪਹਿਲੇ ਦਿਨ ਦੇ ਅੰਤ ਵਿੱਚ ਦੋਵੇਂ ਦੋਵੇਂ ਆਪਸ ਵਿੱਚ ਭਿੜ ਗਏ ਸੀ ਤੇ ਅੰਪਾਇਰਾਂ ਨੂੰ ਵਿੱਚ ਬਚਾਅ ਕਰਨਾ ਪਿਆ ਸੀ। ਹੁਣ ਕਾਂਸਟਾਸ ਨੇ ਆਪਣੀ ਗਲਤੀ ਮੰਨੀ ਹੈ।
ਖੇਡ ਦਾ ਅੱਜ ਦਾ ਦਿਨ ਖ਼ਤਮ ਹੋਣ ਵਾਲਾ ਸੀ ਤੇ ਉਦੋਂ ਸਟਰਾਈਕਰ ਐਂਡ ‘ਤੇ ਖੜ੍ਹੇ ਉਸਮਾਨ ਖਵਾਜਾ ਨੇ ਥੋੜ੍ਹੀ ਦੇਰੀ ਕੀਤੀ ਅਤੇ ਫਿਰ ਬੁਮਰਾਹ ਨੇ ਇਸ ‘ਤੇ ਅੰਪਾਇਰ ਨੂੰ ਸਵਾਲ ਕੀਤਾ। ਫਿਰ ਨਾਨ-ਸਟ੍ਰਾਈਕਰ ਐਂਡ ‘ਤੇ ਖੜ੍ਹੇ ਕਾਂਸਟਾਸ ਨੇ ਬੁਮਰਾਹ ਨੂੰ ਗਾਲ੍ਹਾਂ ਕੱਢੀਆਂ ਅਤੇ ਫਿਰ ਬੁਮਰਾਹ ਨੇ ਵੀ ਉਸ ਨੂੰ ਜਵਾਬ ਦਿੱਤਾ। ਦੋਵਾਂ ਵਿਚਾਲੇ ਜ਼ਬਰਦਸਤ ਤਕਰਾਰ ਹੋ ਗਈ। ਇਸ ਤੋਂ ਬਾਅਦ ਬੁਮਰਾਹ ਨੇ ਅਗਲੀ ਹੀ ਗੇਂਦ ‘ਤੇ ਖਵਾਜਾ ਨੂੰ ਆਊਟ ਕਰ ਦਿੱਤਾ ਅਤੇ ਫਿਰ ਬੁਮਰਾਹ ਨੇ ਤੁਰੰਤ ਕਾਂਸਟਾਸ ਵੱਲ ਦੇਖਿਆ ਅਤੇ ਜਸ਼ਨ ਮਨਾਇਆ।
‘ਮੇਰੀ ਗਲਤੀ ਸੀ’
ਆਸਟ੍ਰੇਲੀਆ ਨੇ ਸਿਡਨੀ ਟੈਸਟ ਮੈਚ ਜਿੱਤ ਕੇ ਭਾਰਤ ਨੂੰ ਸੀਰੀਜ਼ ਡਰਾਅ ਕਰਨ ਤੋਂ ਰੋਕਿਆ ਅਤੇ 10 ਸਾਲ ਬਾਅਦ ਬਾਰਡਰ-ਗਾਵਸਕਰ ਟਰਾਫੀ ਜਿੱਤੀ। ਇਸ ਜਿੱਤ ਦੇ ਕੁਝ ਦਿਨ ਬਾਅਦ ਕਾਂਸਟਾਸ ਨੇ ਹੁਣ ਬੁਮਰਾਹ ਨਾਲ ਲੜਾਈ ‘ਤੇ ਆਪਣੇ ਵਿਚਾਰ ਦੱਸੇ ਤੇ ਕਿਹਾ ਹੈ ਕਿ ਉਸ ਤੋਂ ਗਲਤੀ ਹੋ ਗਈ ਹੈ।
ਟ੍ਰਿਪਲ ਐਮ ਨਾਲ ਗੱਲ ਕਰਦੇ ਹੋ ਕਿਹਾ: “ਮੈਂ ਜ਼ਿਆਦਾ ਪਰੇਸ਼ਾਨ ਨਹੀਂ ਸੀ। ਉਹ ਕੁਝ ਸਮਾਂ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਸ਼ਾਇਦ ਮੇਰੀ ਗਲਤੀ ਸੀ ਪਰ ਅਜਿਹਾ ਹੁੰਦਾ ਹੈ। ਇਹ ਕ੍ਰਿਕਟ ਹੈ, ਬੁਮਰਾਹ ਨੂੰ ਕ੍ਰੈਡਿਟ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਵਿਕਟਾਂ ਲਈਆਂ ਪਰ ਸਾਡੀ ਟੀਮ ਨੇ ਸ਼ਾਨਦਾਰ ਖੇਡ ਕੇ ਦਿਖਾਇਆ।”
ਕਾਂਸਟਾਸ ਨੇ ਇਸ ਸੀਰੀਜ਼ ‘ਚ ਬੁਮਰਾਹ ਖ਼ਿਲਾਫ਼ ਕਾਫ਼ੀ ਹਿੰਮਤ ਦਿਖਾਈ ਸੀ। ਉਨ੍ਹਾਂ ਨੇ ਬੁਮਰਾਹ ਖ਼ਿਲਾਫ਼ ਅਟੈਕ ਕੀਤਾ ਸੀ ਤੇ ਅਜੀਬ ਤਰ੍ਹਾਂ ਦੇ ਸ਼ਾਟ ਖੇਡੇ ਸੀ।
ਬੁਮਰਾਹ ਨੇ ਲਏ ਸਭ ਤੋਂ ਵੱਧ ਵਿਕਟ
ਭਾਰਤ ਭਾਵੇਂ ਹੀ ਇਹ ਸੀਰੀਜ਼ ਹਾਰ ਗਿਆ ਹੋਵੇ ਪਰ ਪੂਰੀ ਦੁਨੀਆ ਨੇ ਬੁਮਰਾਹ ਦਾ ਜਲਵਾ ਦੇਖਿਆ। ਸਿਡਨੀ ਟੈਸਟ ਮੈਚ ਦੇ ਆਖਰੀ ਦਿਨ ਬੁਮਰਾਹ ਮੈਦਾਨ ‘ਤੇ ਨਹੀਂ ਆਇਆ ਸੀ ਕਿਉਂਕਿ ਉਹ ਜ਼ਖਮੀ ਹੋ ਗਿਆ ਸੀ। ਇਹ ਦੇਖ ਕੇ ਆਸਟ੍ਰੇਲੀਆਈ ਟੀਮ ਨੇ ਸੁੱਖ ਦਾ ਸਾਹ ਲਿਆ। ਆਸਟ੍ਰੇਲੀਆਈ ਟੀਮ ਦੇ ਬੱਲੇਬਾਜ਼ਾਂ ਨੇ ਖੁਦ ਮੰਨਿਆ ਕਿ ਬੁਮਰਾਹ ਨੂੰ ਨਾ ਦੇਖ ਕੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਹੈ। ਬੁਮਰਾਹ ਨੇ ਇਸ ਸੀਰੀਜ਼ ‘ਚ ਪੰਜ ਮੈਚਾਂ ‘ਚ ਕੁਲ 31 ਵਿਕਟਾਂ ਆਪਣੇ ਨਾਂ ਕੀਤੀਆਂ। ਉਹ ਇਸ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ।
About The Author