ਵਾਇਰਲ ਤਸਵੀਰ ‘ਚ ਜਿਸ ਵਿਅਕਤੀ ਨਾਲ ਧਨਸ਼੍ਰੀ ਨਜ਼ਰ ਆ ਰਹੀ ਹੈ
ਲੰਬੇ ਸਮੇਂ ਤੋਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਕ੍ਰਿਕਟਰ ਯੁਜਵੇਂਦਰ ਚਾਹਲ ਦੀ ਜ਼ਿੰਦਗੀ ‘ਚ ਇਸ ਸਮੇਂ ਭੁਚਾਲ ਆਇਆ ਹੋਇਆ ਹੈ। ਉਨ੍ਹਾਂ ਦੇ ਅਤੇ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਦੇ ਤਲਾਕ ਦੀਆਂ ਖਬਰਾਂ ਸੁਰਖੀਆਂ ‘ਚ ਹਨ।
ਧਨਸ਼੍ਰੀ ਵਰਮਾ ਤੇ ਯੁਜਵੇਂਦਰ ਚਾਹਲ ਨੇ ਇਕ-ਦੂਜੇ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ। ਇੰਨਾ ਹੀ ਨਹੀਂ ਚਾਹਲ ਨੇ ਇੰਸਟਾਗ੍ਰਾਮ ‘ਤੇ ਧਨਸ਼੍ਰੀ ਨਾਲ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।
ਇਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਨੇ ਜ਼ੋਰ ਫੜ ਲਿਆ। ਹਾਲਾਂਕਿ ਦੋਹਾਂ ਨੇ ਅਜੇ ਤਕ ਤਲਾਕ ਦੀਆਂ ਖਬਰਾਂ ਦਾ ਖੰਡਨ ਨਹੀਂ ਕੀਤਾ ਹੈ। ਇਸ ਸਭ ਦੇ ਵਿਚਕਾਰ ਧਨਸ਼੍ਰੀ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਤਸਵੀਰ ‘ਚ ਉਹ ਇਕ ਵਿਅਕਤੀ ਦੇ ਨਾਲ ਕਾਫੀ ਕਰੀਬ ਨਜ਼ਰ ਆ ਰਹੀ ਹੈ। ਅਜਿਹੇ ‘ਚ ਸੋਸ਼ਲ ਮੀਡੀਆ ਯੂਜ਼ਰp] ਦੇ ਦਿਮਾਗ ‘ਚ ਸਵਾਲ ਉੱਠ ਰਿਹਾ ਹੈ ਕਿ ਕੀ ਇਹੀ ਸ਼ਖਸ ਉਨ੍ਹਾਂ ਦੇ ਤਲਾਕ ਦਾ ਕਾਰਨ ਹੈ?
ਵਾਇਰਲ ਤਸਵੀਰ ‘ਚ ਜਿਸ ਵਿਅਕਤੀ ਨਾਲ ਧਨਸ਼੍ਰੀ ਨਜ਼ਰ ਆ ਰਹੀ ਹੈ, ਉਹ ਕੋਰੀਓਗ੍ਰਾਫਰ ਪ੍ਰਤੀਕ ਉਤੇਕਰ ਹੈ। ਇਹ ਤਸਵੀਰ ਕੁਝ ਮਹੀਨੇ ਪੁਰਾਣੀ ਹੈ।
ਜਦੋਂ ਧਨਸ਼੍ਰੀ ਨੇ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ‘ਚ ਹਿੱਸਾ ਲਿਆ ਸੀ ਤਾਂ ਇਹ ਤਸਵੀਰ ਵਾਇਰਲ ਹੋਈ ਸੀ। ਉਸ ਸਮੇਂ ਵੀ ਧਨਸ਼੍ਰੀ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਗਿਆ ਸੀ। ਉਦੋਂ ਧਨਸ਼੍ਰੀ ਨੇ ਪ੍ਰਤੀਕ ਨੂੰ ਚੰਗਾ ਦੋਸਤ ਕਿਹਾ ਸੀ। ਹੁਣ ਧਨਸ਼੍ਰੀ ਤੇ ਚਾਹਲ ਦੇ ਤਲਾਕ ਦੀਆਂ ਖਬਰਾਂ ਵਿਚਾਲੇ ਪ੍ਰਤੀਕ ਇਕ ਵਾਰ ਫਿਰ ਸੁਰਖੀਆਂ ‘ਚ ਆ ਗਏ ਹਨ।
About The Author