Skip to content
ਜਦੋਂ ਉਹਨਾਂ ਵੱਲੋਂ ਆਪਣੇ ਪੁੱਤਰ ਦੀ ਭਾਲ ਕਰਨ ਤੇ ਉਸ ਦਾ ਕੋਈ ਅਤਾ ਪਤਾ ਨਹੀ ਮਿਲਆ ਤਾ ਉਹ ਥਾਣਾ ਹਰਿਆਣਾ ਵਿਖੇ ਆਪਣੇ ਪੁੱਤਰ ਦੀ ਗੁੰਮਸ਼ੁਦਾ ਰਿਪੋਰਟ ਦਰਜ ਕਰਵਾਉਣ ਲਈ ਗਏ
ਬੀਤੇ ਐਤਵਾਰ ਨੂੰ ਇੱਕ ਵਿਅਕਤੀ ਦੀ ਥਾਣਾ ਹਰਿਆਣਾ ਅਧੀਨ ਆਉਂਦੇ ਪਿੰਡ ਮਿੱਠੇਵਾਲ ਦੇ ਸ਼ਮਸ਼ਾਨ ਘਾਟ ਵਿੱਚੋਂ ਨੌਜਵਾਨ ਦੀ ਲਾਸ਼ ਥਾਣਾ ਹਰਿਆਣਾ ਨੂੰ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਬਾਸੀ ਡੜਿਆਣਾ ਖੁਰਦ ਵਜੋਂ ਹੋਈ ਹੈ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਕਮਲਜੀਤ ਸਿੰਘ ਉਮਰ 32 ਸਾਲ ਜੋ ਕਿ ਹਿਮਾਚਲ ਵਿਖੇ ਅੰਬ ਸ਼ਹਿਰ ‘ਚ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ ਤੇ ਉਹ ਆਪਣੀ ਮਾਸੀ ਦੇ ਲੜਕੇ ਦੇ ਵਿਆਹ ਦੇਖਣ ਲਈ ਪਿੰਡ ਆਇਆ ਹੋਇਆ ਸੀ। ਬੀਤੇ ਸ਼ਨਿਚਰਵਾਰ ਨੂੰ ਉਹ ਡੀਜੇ ਦੌਰਾਨ ਘਰ ਦੇ ਬਾਹਰ ਬਾਥਰੂਮ ਕਰਨ ਗਿਆ ਪਰ ਉਸ ਦਾ ਬਾਅਦ ਵਿੱਚ ਕੋਈ ਅਤਾ ਪਤਾ ਨਹੀਂ ਲੱਗਾ। ਜਦੋਂ ਉਹਨਾਂ ਵੱਲੋਂ ਆਪਣੇ ਪੁੱਤਰ ਦੀ ਭਾਲ ਕਰਨ ਤੇ ਉਸ ਦਾ ਕੋਈ ਅਤਾ ਪਤਾ ਨਹੀ ਮਿਲਆ ਤਾ ਉਹ ਥਾਣਾ ਹਰਿਆਣਾ ਵਿਖੇ ਆਪਣੇ ਪੁੱਤਰ ਦੀ ਗੁੰਮਸ਼ੁਦਾ ਰਿਪੋਰਟ ਦਰਜ ਕਰਵਾਉਣ ਲਈ ਗਏ ਤਾਂ ਉਹਨਾਂ ਨੂੰ ਪਿੱਛੋਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਪਿੰਡ ਮਿੱਠੇਵਾਲ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਹਨਾਂ ਦਾ ਪੁੱਤਰ ਸੀ। ਮੌਕੇ ਤੇ ਥਾਣਾ ਹਰਿਆਣਾ ਦੇ ਐਸਐਚਓ ਹਰੀਸ਼ ਕੁਮਾਰ ਨੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਵਿੱਚ ਲੈ ਕੇ ਪੋਸਟਮਾਰਟਮ ਲਈ ਹੁਸ਼ਿਆਰਪੁਰ ਭੇਜ ਦਿੱਤਾ ਹੈ ਤੇ ਅਣਪਛਾਤੇ ਵਿਅਕਤੀਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋਈ ਜਾਪਦੀ ਹੈ ।
About The Author
error: Content is protected !!