Skip to content
App ‘ਚ ਖ਼ਰੀਦਦਾਰ ਨੂੰ ਸ਼ਿਕਾਇਤ ਕਰਨ ਦਾ ਬਦਲ ਪ੍ਰਾਪਤ ਹੋਵੇਗਾ।
ਰਾਜਧਾਨੀ ਵਿਚ ਵਿਕਣ ਵਾਲੀ ਸ਼ਰਾਬ ਅਸਲੀ ਹੈ ਜਾਂ ਨਕਲੀ, ਹੁਣ ਇਸ ਦਾ ਪਤਾ ਅਸਾਨੀ ਨਾਲ ਲਗਾਇਆ ਜਾ ਸਕੇਗਾ। ਆਬਕਾਰੀ ਵਿਭਾਗ ਜਲਦੀ ਇਕ ਐਪ ਜਾਰੀ ਕਰੇਗਾ, ਜਿਸ ’ਤੇ ਸ਼ਰਾਬ ਦੀ ਬੋਤਲ ਜਾਂ ਕੇਨ ’ਤੇ ਲੱਗੇ ਬਾਰਕੋਡ ਨੂੰ ਸਕੈਨ ਕਰਨ ਨਾਲ ਉਸ ਦੀ ਪੂਰੀ ਜਾਣਕਾਰੀ ਸਾਹਮਣੇ ਆ ਜਾਵੇਗੀ। ਇਸ ਵਿਚ ਦੱਸਿਆ ਜਾਵੇਗਾ ਕਿ ਸ਼ਰਾਬ ਕਦੋਂ ਤਿਆਰ ਕੀਤੀ ਗਈ, ਕਦੋਂ ਪੈਕ ਕੀਤੀ ਗਈ ਤੇ ਕਦੋਂ ਇਸ ਨੂੰ ਦਿੱਲੀ ਦੀ ਕਿਹੜੀ ਹੱਟੀ ਵਿੱਚੋਂ ਖ਼ਰੀਦਿਆ ਗਿਆ ਸੀ। ਇਸ ਤਰ੍ਹਾਂ ਜੇ ਕੋਈ ਦੁਕਾਨਦਾਰ ਬ੍ਰਾਂਡ ਤੋਂ ਬਾਹਰ ਸ਼ਰਾਬ ਵੇਚੇਗਾ ਤਾਂ ਜਲਦੀ ਕਾਬੂ ਆ ਸਕੇਗਾ।
ਇਹੀ ਨਹੀਂ, ਪੇਸ਼ ਕੀਤੀ ਜਾ ਰਹੀ ਐਪ ਵਿਚ ਖ਼ਰੀਦਦਾਰ ਨੂੰ ਸ਼ਿਕਾਇਤ ਕਰਨ ਦਾ ਬਦਲ ਪ੍ਰਾਪਤ ਹੋਵੇਗਾ। ਆਬਕਾਰੀ ਵਿਭਾਗ ਦੀ ਵੈੱਬਸਾਈਟ ’ਤੇ ਹੁਣ ਇਕ ਲਿੰਕ ਦਿੱਤਾ ਗਿਆ ਹੈ, ਜਿਸ ਵਿਚ ਨਵੇਂ ਪ੍ਰਬੰਧ ‘ਈ-ਆਬਕਾਰੀ’ ਦੇ ਜ਼ਰੀਏ ਨਾਲ ਦਿੱਲੀ ਵਿਚ ਆ ਚੁੱਕੀ ਸ਼ਰਾਬ ਬਾਰੇ ਜਾਣਕਾਰੀ ਮਿਲ ਸਕਦੀ ਹੈ। ਸ਼ਰਾਬ ਦੇ ਬ੍ਰਾਂਡ ਦੀ ਜਾਂਚ ਲਈ ਲਿੰਕ ਦਿੱਤਾ ਗਿਆ ਹੈ, ਜਿਸ ’ਤੇ ਜਾ ਕੇ ਬ੍ਰਾਂਡ ਦੀ ਜਾਂਚ ਕੀਤੀ ਜਾ ਸਕਦੀ ਹੈ, ਹਾਲੇ ਇਹ ਲਿੰਕ ਪੂਰੀ ਤਰ੍ਹਾਂ ਅਸਰਦਾਰ ਨਹੀਂ ਹੈ। ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਦਿੱਲੀ ਵਿਚ ਆ ਰਹੀ ਸ਼ਰਾਬ ਦੀ ਬੋਤਲ ਦੀ ਵਿਕਰੀ ਹੋਣ ’ਤੇ ਉਸ ਦਾ ਬਾਰਕੋਡ ਸਿਰਫ਼ ਇੱਕੋ ਵਾਰ ਸਿਸਟਮ ਰਾਹੀਂ ਚੱਲੇਗਾ। ਅਗਲੀ ਵਾਰ ਕੋਈ ਉਸ ਬੋਦਲ ਦੇ ਬਾਰਕੋਡ ਨੂੰ ਸਕੈਨ ਕਰੇਗਾ ਤਾਂ ਫੜਿਆ ਜਾਵੇਗਾ ਕਿਉੰਕਿ ਸਿਸਟਮ ਬਾਰਕੋਡ ਨੂੰ ਪੜ੍ਹ ਨਹੀਂ ਸਕੇਗਾ। ਇਸ ਲਈ ਕਿਸੇ ਤਰ੍ਹਾਂ ਦੀ ਉਕਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
About The Author
error: Content is protected !!