Skip to content
ਅੱਗ ਦੇ ਸਰੋਤ ਗੈਸ ਦੀਆਂ ਬੋਤਲਾਂ ਤੋਂ ਲੈ ਕੇ ਚਾਰਕੋਲ ਤੱਕ ਹੋ ਸਕਦੇ ਹਨ ਜੋ ਮੀਟ ਨੂੰ ਭੁੰਨਣ ਲਈ ਵਰਤੇ ਜਾਂਦੇ ਹਨ।
ਚੀਨ ਦੇ ਉੱਤਰੀ ਸ਼ਹਿਰ ਝਾਂਗਜਿਆਕੋਉ ਵਿੱਚ ਇੱਕ ਫੂਡ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ।
ਸਿਨਹੂਆ ਸਮਾਚਾਰ ਏਜੰਸੀ ਨੇ ਇਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਝਾਂਗਜਿਆਕੋਊ ਸ਼ਹਿਰ ਦੇ ਲੀਗੁਆਂਗ ਬਾਜ਼ਾਰ ਵਿਚ ਸ਼ਨੀਵਾਰ ਦੁਪਹਿਰ ਨੂੰ ਅੱਗ ਲੱਗ ਗਈ ਅਤੇ ਦੁਪਹਿਰ 2 ਵਜੇ ਤੱਕ ਪੂਰੀ ਤਰ੍ਹਾਂ ਨਾਲ ਬੁਝ ਗਈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਦੇ ਸਰੋਤ ਗੈਸ ਦੀਆਂ ਬੋਤਲਾਂ ਤੋਂ ਲੈ ਕੇ ਚਾਰਕੋਲ ਤੱਕ ਹੋ ਸਕਦੇ ਹਨ ਜੋ ਮੀਟ ਨੂੰ ਭੁੰਨਣ ਲਈ ਵਰਤੇ ਜਾਂਦੇ ਹਨ।
ਇਸ ਦਾ ਕਾਰਨ ਪੀ ਕੇ ਛੱਡੇ ਜਾਂਦੇ ਸਿਗਰੇਟ ਵੀ ਹੋ ਸਕਦੇ ਹਨ। ਜਦੋਂ ਕਿ ਪੁਰਾਣੇ ਬੁਨਿਆਦੀ ਢਾਂਚੇ ਜਿਵੇਂ ਕਿ ਭੂਮੀਗਤ ਗੈਸ ਲਾਈਨਾਂ ਨੂੰ ਵੀ ਅੱਗ ਅਤੇ ਧਮਾਕਿਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
About The Author
error: Content is protected !!