Skip to content
ਚੋਣ ਕਮਿਸ਼ਨ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਪਿਛਲੇ 27 ਸਾਲਾਂ ਦੌਰਾਨ ਭਾਜਪਾ ਜਿਵੇਂ-ਜਿਵੇਂ ਆਪਣਾ ਵੋਟ ਬੈਂਕ ਕਾਇਮ ਰੱਖਣ ‘ਚ ਸਫਲ ਰਹੀ ਹੈ
ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 7-8 ਜਨਵਰੀ ਨੂੰ ਹੋ ਸਕਦਾ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਇਨ੍ਹਾਂ ਵਿੱਚੋਂ ਕਿਸੇ ਵੀ ਦਿਨ ਡੇਟਸ਼ੀਟ ਜਾਰੀ ਕਰ ਸਕਦਾ ਹੈ।
ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉੱਧਰ, ਕਾਂਗਰਸ ਨੇ ਵੀ ਦੋ ਲਿਸਟਾਂ ਜਾਰੀ ਕਰਕੇ ਆਪਣੇ ਕੁਝ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਪਰ ਭਾਜਪਾ ਨੇ ਅਜੇ ਤੱਕ ਇੱਕ ਵੀ ਸੀਟ ‘ਤੇ ਆਪਣੇ ਉਮੀਦਵਾਰ ਨਹੀਂ ਉਤਾਰੇ ਹਨ।
ਭਾਜਪਾ ਸੂਤਰਾਂ ਮੁਤਾਬਕ ਇਸ ਦੌਰਾਨ ਇਹ ਵੀ ਖ਼ਬਰ ਹੈ ਕਿ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਵਿਧਾਨ ਸਭਾ ਚੋਣ ਨਹੀਂ ਲੜਨਗੇ।
ਉਨ੍ਹਾਂ ਹਾਈਕਮਾਂਡ ਨੂੰ ਕਿਹਾ ਕਿ ਉਹ 70 ਸੀਟਾਂ ‘ਤੇ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕਰਨਗੇ। ਪਾਰਟੀ ਹਾਈਕਮਾਂਡ ਨੇ ਵਰਿੰਦਰ ਸਚਦੇਵਾ ਨੂੰ ਚੋਣ ਨਾ ਲੜਨ ਦੀ ਸਹਿਮਤੀ ਭਰ ਦਿੱਤੀ ਹੈ। ਹਾਲ ਹੀ ‘ਚ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਰਿੰਦਰ ਸਚਦੇਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ।
ਦਿੱਲੀ ਵਿੱਚ ਇਸ ਤਰੀਕ ਨੂੰ ਚੋਣਾਂ ਹੋਣ ਦੀ ਸੰਭਾਵਨਾ
ਸੂਤਰਾਂ ਮੁਤਾਬਕ ਦਿੱਲੀ ‘ਚ 11 ਤੋਂ 13 ਫਰਵਰੀ ਵਿਚਾਲੇ ਇਕ ਪੜਾਅ ‘ਚ ਵੋਟਿੰਗ ਖਤਮ ਹੋ ਜਾਵੇਗੀ। ਵੋਟਾਂ ਦੀ ਗਿਣਤੀ 15 ਜਾਂ 16 ਫਰਵਰੀ ਨੂੰ ਹੋ ਸਕਦੀ ਹੈ।
ਯਾਨੀ ਇੱਕ ਤਰ੍ਹਾਂ ਨਾਲ ਦਿੱਲੀ ਵਿਧਾਨ ਸਭਾ ਚੋਣਾਂ ਲਈ ਕੇਂਦਰੀ ਚੋਣ ਕਮਿਸ਼ਨ ਦੀਆਂ ਤਿਆਰੀਆਂ ਲਗਭਗ ਅੰਤਿਮ ਪੜਾਅ ‘ਤੇ ਪਹੁੰਚ ਗਈਆਂ ਹਨ।
ਕੇਂਦਰੀ ਚੋਣ ਕਮਿਸ਼ਨ ਦਿੱਲੀ ਵਿੱਚ 6 ਜਨਵਰੀ ਤੱਕ ਨਵੀਂ ਵੋਟਰ ਸੂਚੀ ਵੀ ਜਾਰੀ ਕਰੇਗਾ। ਭਾਵ, ਇਸ ਪੱਖੋਂ ਦਿੱਲੀ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਤਸਵੀਰ ਫਰਵਰੀ ਦੇ ਤੀਜੇ ਹਫ਼ਤੇ ਤੱਕ ਸਪੱਸ਼ਟ ਹੋ ਸਕਦੀ ਹੈ।
ਦਿੱਲੀ ਵਿੱਚ ਵਿੱਛਣ ਲੱਗੀ ਸਿਆਸੀ ਬਿਸਾਤ
ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਮਕਸਦ ਨਾਲ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਇਲਜ਼ਾਮਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ।ਉੱਧਰ, ਸਾਰੀਆਂ ਪਾਰਟੀਆਂ ਨੇ ਜਨਤਾ ਨਾਲ ਵੱਖ-ਵੱਖ ਵਾਅਦੇ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਜਿੱਥੇ ਭਾਰਤੀ ਜਨਤਾ ਪਾਰਟੀ ਪਿਛਲੇ 27 ਸਾਲਾਂ ਦੇ ਸੋਕੇ ਨੂੰ ਖਤਮ ਕਰਨ ਲਈ ਯਤਨਸ਼ੀਲ ਹੈ, ਉੱਥੇ ਹੀ ਆਮ ਆਦਮੀ ਪਾਰਟੀ ਨੇ ਇੱਕ ਤਰਫਾ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੁੜ ਸਿਆਸੀ ਸ਼ਤਰੰਜ ਵਿਛਾਉਣੀ ਸ਼ੁਰੂ ਕਰ ਦਿੱਤੀ ਹੈ।
About The Author
error: Content is protected !!