Skip to content
Gautam Gambhir ਨੂੰ ਪਿਛਲੇ ਸਾਲ ਜੁਲਾਈ ‘ਚ Team India ਦਾ ਮੁੱਖ ਕੋਚ ਬਣਾਇਆ ਗਿਆ ਸੀ।
ਆਸਟ੍ਰੇਲੀਆ ‘ਚ Team India ਦੇ ਖਰਾਬ ਪ੍ਰਦਰਸ਼ਨ ਅਤੇ ਟੈਸਟ ਸੀਰੀਜ਼ ‘ਚ ਪਛੜਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸਮੇਤ ਕੁਝ ਖਿਡਾਰੀ ਲਗਾਤਾਰ ਸ਼ੱਕ ਦੇ ਘੇਰੇ ‘ਚ ਹਨ।
ਉਹਨਾਂ ਦੇ ਪ੍ਰਦਰਸ਼ਨ ਦੀ ਆਲੋਚਨਾ ਹੋ ਰਹੀ ਹੈ। ਪਰ ਟੀਮ ਦੀ ਖਰਾਬ ਹਾਲਤ ਨੂੰ ਲੈ ਕੇ ਸਿਰਫ ਖਿਡਾਰੀ ਹੀ ਨਹੀਂ ਬਲਕਿ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਵੀ ਸਾਰਿਆਂ ਦੇ ਨਿਸ਼ਾਨੇ ‘ਤੇ ਹਨ।
ਅਜਿਹੇ ਸਮੇਂ ਜਦੋਂ Team India ਦੀਆਂ ਨਜ਼ਰਾਂ ਆਖਰੀ ਟੈਸਟ ਮੈਚ ‘ਤੇ ਟਿਕੀਆਂ ਹੋਈਆਂ ਹਨ, ਗੰਭੀਰ ਨੂੰ ਲੈ ਕੇ ਇਕ ਰਿਪੋਰਟ ਆਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮਜਬੂਰੀ ‘ਚ ਟੀਮ ਇੰਡੀਆ ਦਾ ਮੁੱਖ ਕੋਚ ਬਣਾਇਆ ਗਿਆ ਸੀ।
ਗੰਭੀਰ ਨੂੰ ਮਜਬੂਰੀ ‘ਚ ਬਣਾਇਆ ਕੋਚ?
ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਵਿੱਚ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਗੰਭੀਰ ਇਸ ਭੂਮਿਕਾ ਲਈ ਕਦੇ ਵੀ ਬੋਰਡ ਦੀ ਪਹਿਲੀ ਪਸੰਦ ਨਹੀਂ ਸੀ। ਇਹ ਗੱਲ ਸ਼ੁਰੂ ਤੋਂ ਹੀ ਸਭ ਦੇ ਸਾਹਮਣੇ ਸੀ ਕਿਉਂਕਿ ਬੋਰਡ ਵੀਵੀਐਸ ਲਕਸ਼ਮਣ ਨੂੰ ਕੋਚ ਬਣਾਉਣਾ ਚਾਹੁੰਦਾ ਸੀ, ਜੋ ਰਾਹੁਲ ਦ੍ਰਾਵਿੜ ਵਾਂਗ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਜ਼ਿੰਮੇਵਾਰੀ ਸੰਭਾਲ ਰਹੇ ਸਨ। ਇਸ ਤੋਂ ਇਲਾਵਾ ਬੀਸੀਸੀਆਈ ਨੇ ਵਿਦੇਸ਼ੀ ਦਿੱਗਜਾਂ ਨਾਲ ਵੀ ਸੰਪਰਕ ਕੀਤਾ ਸੀ ਪਰ ਗੱਲ ਨਹੀਂ ਬਣ ਸਕੀ।
ਗੰਭੀਰ ਨੂੰ ਕੋਚ ਬਣਨ ਲਈ ਮਜ਼ਬੂਰ ਕਿਵੇਂ ਕੀਤਾ ਗਿਆ, ਇਸ ਬਾਰੇ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਖੁਲਾਸਾ ਕੀਤਾ, “ਉਹ ਕਦੇ ਵੀ ਬੀਸੀਸੀਆਈ ਦੀ ਪਹਿਲੀ ਪਸੰਦ ਨਹੀਂ ਸਨ, ਜਦੋਂ ਕਿ ਕੁਝ ਮਸ਼ਹੂਰ ਵਿਦੇਸ਼ੀ ਕੋਚ ਤਿੰਨਾਂ ਫਾਰਮੈਟਾਂ ਵਿੱਚ ਕੋਚਿੰਗ ਨਹੀਂ ਦੇਣਾ ਚਾਹੁੰਦੇ ਹਨ ਬੋਰਡ ਨੂੰ ਸਮਝੌਤਾ ਕਰਨਾ ਪਿਆ (ਗੰਭੀਰ ਨੂੰ ਕੋਚ ਬਣਾਉਣ ਲਈ)। ਬੇਸ਼ੱਕ ਕੁਝ ਹੋਰ ਮਜਬੂਰੀਆਂ ਵੀ ਸਨ।
ਗੰਭੀਰ ਦਾ ਚੰਗਾ ਨਹੀਂ ਰਿਹਾ ਸ਼ੁਰੂਆਤੀ ਕਾਰਜਕਾਲ
Team India ਦੇ ਸਾਬਕਾ ਸਟਾਰ ਓਪਨਰ ਗੌਤਮ ਗੰਭੀਰ ਨੂੰ ਬੋਰਡ ਨੇ ਪਿਛਲੇ ਸਾਲ ਜੂਨ ‘ਚ ਹੀ ਟੀਮ ਇੰਡੀਆ ਦੀ ਜ਼ਿੰਮੇਵਾਰੀ ਸੌਂਪੀ ਸੀ। ਟੀਮ ਇੰਡੀਆ ਦੇ ਟੀ-20 ਵਿਸ਼ਵ ਕੱਪ ਜਿੱਤਣ ਦੇ ਨਾਲ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਗੰਭੀਰ ਨੂੰ ਜੁਲਾਈ ‘ਚ ਮੁੱਖ ਕੋਚ ਬਣਾਇਆ ਗਿਆ ਸੀ।
ਇਸ ਤੋਂ ਠੀਕ ਪਹਿਲਾਂ, ਮਈ ਵਿੱਚ, ਇੱਕ ਸਲਾਹਕਾਰ ਦੇ ਰੂਪ ਵਿੱਚ, ਗੰਭੀਰ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਸਾਲਾਂ ਬਾਅਦ ਆਈਪੀਐਲ ਖਿਤਾਬ ਜਿੱਤਣ ਵਿੱਚ ਮਦਦ ਕੀਤੀ ਸੀ।
ਜੈ ਸ਼ਾਹ, ਜੋ ਉਸ ਸਮੇਂ ਬੋਰਡ ਦੇ ਸਕੱਤਰ ਸਨ, ਨੇ ਗੰਭੀਰ ਨੂੰ ਇਹ ਜ਼ਿੰਮੇਵਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਗੰਭੀਰ ਨੇ ਵੀ ਇਸ ਅਹੁਦੇ ਲਈ ਉਦੋਂ ਹੀ ਅਪਲਾਈ ਕੀਤਾ ਜਦੋਂ ਉਨ੍ਹਾਂ ਨੂੰ ਕੋਚ ਬਣਨ ਦਾ ਭਰੋਸਾ ਮਿਲਿਆ।
ਉਨ੍ਹਾਂ ਤੋਂ ਇਲਾਵਾ ਡਬਲਯੂ.ਵੀ ਰਮਨ ਨੇ ਵੀ ਅਪਲਾਈ ਕੀਤਾ ਸੀ। ਅੰਤ ‘ਚ ਗੰਭੀਰ ਕੋਚ ਬਣ ਗਏ। ਹਾਲਾਂਕਿ ਗੰਭੀਰ ਦਾ ਕਾਰਜਕਾਲ ਉਮੀਦਾਂ ਮੁਤਾਬਕ ਨਹੀਂ ਰਿਹਾ।
ਨਿਊਜ਼ੀਲੈਂਡ ਤੋਂ ਘਰੇਲੂ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਟੀਮ ਆਸਟ੍ਰੇਲੀਆ ‘ਚ ਵੀ ਸੀਰੀਜ਼ ਜਿੱਤਣ ‘ਚ ਨਾਕਾਮ ਰਹੀ ਹੈ ਅਤੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ।
About The Author
error: Content is protected !!