ਖੇਤ ਚ ਜੁਆਬ ਖੇਡਦੇ ਜੁਆਰੀਏ ਚੜ੍ਹੇ ਪੁਲ਼ਸ ਅੜਿੱਕੇ।

ਭਵਾਨੀਗੜ੍ਹ (ਬਲਵਿੰਦਰ ਬਾਲੀ)   ਸਥਾਨਕ ਪੁਲਸ ਵੱਲੋਂ ਇਕ ਖੇਤ ’ਚੋਂ 4 ਵਿਅਕਤੀਆਂ ਨੂੰ ਜੂਆ ਖੇਡਦੇ ਤਾਸ਼ ਤੇ ਨਗਦੀ ਸਮੇਤ ਰੰਗੀ ਹੱਥੀ ਕਾਬੂ ਕਰਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਸੁਖਦੇਵ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟੀ ਪੁਆਇੰਟ ਰਾਮਪੁਰਾ ਰੋਡ ਭਵਾਨੀਗੜ੍ਹ ਵਿਖੇ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਇਕ ਖੇਤ ’ਚ ਮੋਟਰ ਵਾਲੇ ਕਮਰੇ ਨੇੜੇ ਕੁਝ ਵਿਅਕਤੀ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ। ਸੂਚਨਾ ਦੇ ਅਧਾਰ ’ਤੇ ਪੁਲਸ ਪਾਰਟੀ ਨੇ ਉਕਤ ਜਗ੍ਹਾਂ ’ਤੇ ਰੇਡ ਕਰਕੇ ਚਾਰ ਵਿਅਕਤੀਆਂ ਦੀਪਕ ਕੁਮਾਰ, ਰਣਜੀਤ ਕੁਮਰਾ, ਜਸਵੰਤ ਸਿੰਘ ਤੇ ਗੁਰਸ਼ਰਨ ਸਿੰਘ ਸਾਰੇ ਵਾਸੀਅਨ ਭਵਾਨੀਗੜ੍ਹ ਨੂੰ ਤਾਸ਼ ਤੇ 18600/- ਰੁਪਏ ਦੀ ਨਗਦੀ ਸਮੇਤ ਕਾਬੂ ਕਰਕੇ ਇਨ੍ਹਾਂ ਵਿਰੁੱਧ ਗੈਂਬਲਿੰਗ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।