ਹਰ ਸਾਲ ਦੀ ਤਰ੍ਹਾ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਇਆ ਲੱਖੇਵਾਲ ਦਾ ਕ੍ਰਿਕਟ ਕੱਪ

ਭਵਾਨੀਗੜ੍ਹ (ਬਲਵਿੰਦਰ ਬਾਲੀ) ਕ੍ਰਿਕਟ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਟੀਮਾਂ ਵਿੱਚੋਂ ਬਲਿਆਲ ਨੇ ਪਹਿਲਾ ਸਥਾਨ-ਹਾਸਲ ਕਰ 51000/- ਦਾ ਇਨਾਮ ਜਿੱਤਿਆ ਅਤੇ ਭੱਟੀਵਾਲ ਕਲਾਂ ਟੀਮ ਨੇਂ ਦੂਜੇ ਸਥਾਨ ਤੇ ਰਹਿੰਦੇ ਹੋਏ -31000/- ਦਾ ਇਨਾਮ ਜਿੱਤਿਆ। ਮੈਨ ਆਫ ਦਾ ਟੂਰਨਾਮੈਟ ਦਾ ਖਿਤਾਬ ਸੀਬੂ ਸਹਿਰਾ ਦੇ ਨਾਮ ਰਿਹਾ ਉਸਨੂੰ ਇਨਾਮ ਵਜੋ ਮੋਟਰ ਸਾਈਕਲ ਮਿਲਿਆ। ਟੂਰਨਾਮੈਟ ਵਿੱਚ 36 ਟੀਮਾ ਨੇ ਭਾਗ ਲਿਆ 28 ਨਵੰਬਰ ਤੋਂ 1 ਦਸੰਬਰ ਤੱਕ ਟੂਰਨਾਮੈਟ ਚੱਲਿਆ ਜਿੱਥੇ ਵਿਸ਼ੇਸ ਤੌਰ ਤੇ ਮੁੱਖ ਮਹਿਮਾਨ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਭਵਾਨੀਗੜ੍ਹ ਬਲਾਕ ਦੀ ਸਮੁੱਚੀ ਆਪ ਟੀਮ ਪਹੁੰਚੀ। ਮਨਦੀਪ ਸਿੰਘ ਲੱਖੇਵਾਲ ਅਤੇ ਸਮੁੱਚੇ ਕਲੱਬ ਨੇ ਟੂਰਨਾਮੈਟ ਤੇ ਪਹੁੰਚਣ ਵਾਲੇ ਸਾਰੇ ਸਾਥੀਆ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ।