ਸੰਗਰੂਰ (ਬਲਵਿੰਦਰ ਬਾਲੀ /ਜੋਗਿੰਦਰ ਲਹਿਰੀ) ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਅੱਜ ਕਲ ਕੋਈ ਵੀ ਕੰਮ ਸਫਲਤਾਪੂਰਵਕ ਬਿਨਾ ਟੀਮ ਜਾ ਯੂਨੀਅਨ ਦੀ ਇਕੱਤਰਤਾ ਤੋਂ ਨਹੀਂ ਕੀਤਾ ਸਕਦਾ । ਨਵੇਂ ਕਲਾਕਾਰਾਂ ਤੇ ਦਬੇ ਹੋਏ ਟੈਲੇਂਟ ਨੂੰ ਹੁਣ ਇੱਕ ਬਹੁਤ ਵੱਡਾ ਪਲੇਟਫਾਰਮ ਆਸਰੇ ਦੇ ਰੂਪ ਵਿੱਚ ਮਿਲੇਗਾ ਜਿਸਦੇ ਸਦਕਾ ਕਿਸੇ ਨੂੰ ਕੋਈ ਵੀ ਸਮੱਸਿਆ ਨਹੀ ਆਵੇਗੀ ਤੇ ਹਰ ਇੱਕ ਕਲਾਕਾਰ ਦੀ ਪੂਰੀ ਮੱਦਦ ਹੋਵੇਗੀ । ਇਸ ਤੋਂ ਇਲਾਵਾਂ ਹੋਰ ਕਲਾਕਾਰਾਂ ਜਾ ਕਲਾ ਨਾਲ ਸਬੰਧਿਤ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਸਦੱਸਾਂ ਦੇ ਬਹੁਤ ਮੁੱਦਿਆਂ ਤੇ ਧਿਆਨ ਦਿੱਤਾ ਜਾਵੇਗਾ ਅਤੇ ਇਸ ਯੂਨੀਅਨ ਵਿੱਚ ਹਰ ਵੱਡਾ ਛੋਟਾ ਕਲਾਕਾਰ ਮੈਂਬਰਸ਼ਿੱਪ ਲੈ ਸਕਦਾ ਹੈ। ਇਸ ਯੂਨੀਅਨ ਦੀ ਅੱਜ ਪੰਜਾਬ ਲੇਬਲ ਦੀ ਮੀਟਿੰਗ ਹੋਈ ਤੇ ਕਮੇਟੀ ਦੀ ਚੋਣ ਹੋਈ ਜਲਦੀ ਹੀ ਮੈਂਬਰਸ਼ਿੱਪ ਵੀ ਸ਼ੁਰੂ ਹੋ ਜਾਵੇਗੀ । ਅੱਜ ਕਲਾਕਾਰਾਂ ਦੀ ਕਮੇਟੀ ਚੋਣ ਭਵਾਨੀਗੜ੍ਹ ਮਿਊਜ਼ਿਕ & ਵੀਡਿਓ ਡਾਇਰੈਕਟਰ ਮਿਸਟਰ ਪੀ ਕੇ ਸਿੰਘ ਦੇ ਸਟੂਡੀਓ ਵਿਖੇ ਹੋਈ ਜਿਸ ਵਿੱਚ ਮਿਸਟਰ ਪੀ ਕੇ ਸਿੰਘ, ਬੱਵਲ ਕੌਰ , ਗਿੰਨੀ ਸੰਗਰੂਰ, ਜੋਗਿੰਦਰ ਲਹਿਰੀ , ਅਮਨ ਬਡਰੁੱਖਾਂ , ਫਤਿਹਵੀਰ, ਲਵਲੀ ਬਡਰੁੱਖਾਂ, ਗੁਰਮੁੱਖ ਨਾਭਾ, ਜਗਪਾਲ ਸਿੰਘ, ਮਨੀ ਕਾਕੜਾ , ਹਰਜੀਤ ਸਿੱਧੂ, ਗੁਰਮੀਤ ਸਿੰਘ , ਕਾਜਲ ਧੂਰੀ, ਹਰਦੇਵ ਸੰਤੋਖਪੁਰੀ ਆਦਿ ਸ਼ਾਮਿਲ ਸਨ।