ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਖੋਹ ਕਰਨ ਵਾਲੇ 02 ਵਿਅਕਤੀਆ ਨੂੰ ਖੋਹ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ।

ਜਲੰਧਰ ਦਿਹਾਤੀ ਫਿਲੌਰ (ਜਸਕੀਰਤ ਰਾਜਾ)  ਡਾ. ਅੰਕੁਰ ਗੁਪਤਾ, ਆਈ.ਪੀ.ਐਸ. ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਸਰਵਨਜੀਤ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਵਾਲੀਆ ਖੋਹ ਕਰਨ ਵਾਲੇ 02 ਸਨੈਚਰਾਂ ਨੂੰ ਗ੍ਰਿਫਤਾਰ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨਜੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਰੇਨੂੰਕਾ ਪਤਨੀ ਸ਼ਾਮ ਲਾਲ ਵਾਸੀ ਰਾਮਬਾਗ ਅਮ੍ਰਿਤਸਰ ਜਿਲਾ ਅਮ੍ਰਿਤਸਰ ਦੇ ਬਿਆਨਾ ਮੁਕੱਦਮਾ ਨੰਬਰ 165 ਮਿਤੀ 16.06.2024 ਜੁਰਮ 379ਬੀ ਭ:ਦ: ਥਾਣਾ ਫਿਲੌਰ ਦਰਜ ਰਜਿਸ਼ਟਰ ਕੀਤਾ ਗਿਆ ਸੀ ਜਿਸ ਵਿੱਚ ਮੁਦਈ ਪਰਸ, ਮੋਬਾਇਲ ਅਤੇ ਡਾਕੂਮੈਂਟ ਨਾ ਮਾਲੂਮ ਨੌਜਵਾਨ ਡਰਾ ਧਮਕਾ ਕੇ ਖੋਹ ਕੇ ਫਰਾਰ ਹੋ ਗਏ ਸਨ। ਜੋ ਇਸ ਮੁਕੱਦਮਾ ਦੀ ਤਫਤੀਸ਼ ਡੂੰਘਾਈ ਨਾਲ ਕਰਦੇ ਹੋਏ ਅਤੇ ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਮੁਕੱਦਮਾ ਵਿੱਚ ਹਰੀ ਰਾਮ ਉਰਫ ਲੱਗੀ ਪੁੱਤਰ ਕ੍ਰਿਸ਼ਨ ਲਾਲ ਵਾਸੀ ਪਿੰਡ ਸ਼ਮਸ਼ਾਬਾਦ ਥਾਣਾ ਨੂਰਮਹਿਲ ਜਿਲਾ ਜਲੰਧਰ ਅਤੇ ਕਰਨ ਮੱਟੂ ਪੁੱਤਰ ਰਾਮ ਚੰਦ ਵਾਸੀ ਪਿੰਡ ਕੋਟ ਬਾਦਲ ਖਾਂ ਥਾਣਾ ਨੂਰਮਹਿਲ ਜਿਲਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਕਬਜਾ ਵਿੱਚੋਂ ਖੋਹ ਕੀਤਾ ਸਮਾਨ, ਖੋਹ ਕਰਨ ਲਈ ਵਰਤੇ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ। ਜੇ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੋਂ ਵਿਅਕਤੀ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟ ਖੋਹ ਦੀਆ ਵਾਰਦਾਤਾਂ ਕਰਦੇ ਹਨ। ਹਰੀ ਰਾਮ ਲੁੱਗੀ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ, ਚੋਰੀਆ ਅਤੇ ਲੁੱਟ ਖੋਹ ਦੇ ਕੁੱਲ 08 ਮੁਕੱਦਮੇ ਦਰਜ ਹਨ। ਜੋ ਇਹਨਾਂ ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਰਾਮਦਗੀ

:- 400/- ਰੁਪਏ ਭਾਰਤੀ ਕਰੰਸੀ

ਇੱਕ ਦਾਤਰ ਲੋਹਾ

ਇੱਕ ਮੋਟਰਸਾਈਕਲ ਪਲਟੀਨਾ ਬਿਨ੍ਹਾ ਨੰਬਰੀ

error: Content is protected !!