ਜਲੰਧਰ ਦਿਹਾਤੀ ਪੁਲਿਸ ਨ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਡਰੱਗ ਹਾਟ-ਸਪਾਟ ਪਿੰਡਾਂ, ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਆਦਿ ਵਿੱਚ ਸਰਚ ਅਭਿਆਨ ਚਲਾਇਆ ਜਿਸ ਵਿਚ ਪੁਲਿਸ ਨੂੰ 10 ਗ੍ਰਾਂਮ ਹਿਰੋਇਨ, 860 ਨਸ਼ੀਲੀਆਂ ਗੋਲੀਆ, 11 ਕਿਲੋਗ੍ਰਾਮ ਡੋਡੇ ਚੂਰਾ ਪੋਸਤ, 4500 ਐਮ.ਐਲ ਅੰਗਰੇਜੀ ਸ਼ਰਾਬ, ਅਤੇ 94 ਹਜਾਰ ਰੁ: ਡਰੱਗ ਮਨੀ, ਸੋਨੇ ਦੇ ਗਹਿਣੇ, ਇੱਕ ਗੱਡੀ ਮਾਰਕਾ ਆਈ-20 ਅਤੇ 01 ਟਰੈਕਟਰ ਬ੍ਰਾਮਦ ਕੀਤੀਆਂ ਗਈਆਂ।

ਜਲੰਧਰ ਦਿਹਾਤੀ (ਜਸਕੀਰਤ ਰਾਜਾ) ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਗੌਰਵ ਯਾਦਵ (ਆਈ.ਪੀ.ਐਸ) ਜੀ ਦੇ ਹੁਕਮਾਂ ਤਹਿਤ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਡਰੱਗ ਹਾਟ-ਸਪਾਟ ਪਿੰਡਾਂ, ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਆਦਿ ਵਿੱਚ ਸਰਚ ਅਭਿਆਨ ਚਲਾਇਆ ਗਿਆ। ਜਿਸਦੇ ਤਹਿਤ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਡਾ. ਅੰਕੁਰ ਗੁਪਤਾ (ਆਈ.ਪੀ.ਐਸ) ਦੀ ਹਾਜਰੀ ਵਿੱਚ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਇਸ ਵਸ਼ੇਸ਼ ਮੁਹਿੰਮ ਤਹਿਤ ਪੁਲਿਸ ਕਪਤਾਨ ਸ੍ਰੀ ਮਨਪ੍ਰੀਤ ਸਿੰਘ ਅਤੇ ਸ੍ਰੀ ਮੁਖਤਿਆਰ ਰਾਏ ਦੀ ਰਿਹਮੁਨਾਈ ਹੇਠ ਕੁੱਲ 09 ਟੀਮਾਂ ਬਣਾ ਕੇ ਜਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਡੱਰਗ ਹਾਟ- ਸਪਾਟ ਪਿੰਡਾਂ, ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਵਿੱਚ ਚੈਕਿੰਗ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਡਾ. ਅੰਕੁਰ ਗੁਪਤਾ (ਆਈ.ਪੀ.ਐਸ) ਜੀ ਨੇ ਦੱਸਿਆ ਕਿ ਉਪਰੋਕਤ ਟੀਮਾਂ ਵੱਲੋਂ 06 ਰੇਲਵੇ ਸਟੇਸ਼ਨ ਅਤੇ 08 ਬੱਸ ਸਟੈਂਡਾਂ ਦੀ ਚੈਕਿੰਗ ਦੇ ਨਾਲ-ਨਾਲ ਜਿਲ੍ਹਾ ਦੇ ਹਾਟ ਸਪਾਟ ਪਿੰਡਾਂ ਦੀ ਚੈਕਿੰਗ ਦੌਰਾਨ ਕੁੱਲ 182 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤੇ ਜਿਲ੍ਹਾ ਜਲੰਧਰ ਦਿਹਾਤੀ ਦੇ ਵੱਖ ਵੱਖ ਥਾਣਿਆਂ ਵਿੱਚ ਕੁੱਲ 07 ਮੁਕਦਮੇ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਵਿੱਚੋਂ ਥਾਣਾ ਮਹਿਤਪੁਰ ਦੇ ਏਰੀਆ ਦੀ ਚੈਕਿੰਗ ਦੌਰਾਨ ਕੁੱਲ 05 ਮੁੱਕਦਮੇ ਦਰਜ ਕਰਕੇ ਦੋਸ਼ੀਆਨ 1) ਸੁਰਜੀਤ ਸਿੰਘ ਉਰਫ ਸੀਤਾ ਪੁੱਤਰ ਚੰਨ ਸਿੰਘ ਵਾਸੀ ਧਰਮੇ ਦੀਆਂ ਛੰਨਾਂ ਮਹਿਤਪੁਰ ਪਾਸੋਂ 10 ਗ੍ਰਾਮ ਹਿਰੋਇਨ, 94 ਹਜਾਰ ਰੁ: ਡਰੱਗ ਮਨੀ, ਆਈ-20 ਕਾਰ, ਇੱਕ ਟਰੈਕਟਰ ਮਾਰਕ ਜੋਨ ਡੀਅਰ, 04 ਸੋਨੇ ਦੀਆਂ ਮੁੰਦਰੀਆਂ, ਇੱਕ ਇਅਰਰਿੰਗ ਬ੍ਰਮਦ ਕੀਤਾ ਗਿਆ, 2) ਦੋਸ਼ੀ ਪ੍ਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਉਮਰੇਵਾਲ ਮਹਿਤਪੁਰ ਪਾਸੋਂ 07 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤਾ ਗਿਆ 3) ਦੋਸ਼ੀ ਰਣਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਉਮਰੇਵਾਲ ਪਾਸੋਂ 4500 ਐਮ.ਐਲ ਅੰਗਰੇਜੀ ਸ਼ਰਾਬ ਬ੍ਰਾਮਦ ਕੀਤੀ ਗਈ। 4) ਦੋਸ਼ੀ ਬਿਕਰਮ ਸਿੰਘ ਪੁੱਤਰ ਦੇਸ ਰਾਜ ਵਾਸੀ ਉਮਰੇਵਾਲ ਪਾਸੋਂ 150 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ 5) ਦੋਸ਼ਣ ਰਾਜ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਧਰਮੇ ਦੀਆਂ ਛੰਨਾਂ ਮਹਿਤਪੁਰ ਪਾਸੋਂ 04 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਾਂਮਦ ਕੀਤਾ ਗਿਆ। ਇਸੇ ਤਰਾਂ ਥਾਣਾ ਲਾਂਬੜਾ ਦੇ ਏਰੀਆ ਵਿੱਚ ਇਸ ਮੁਹਿੰਮ ਦੌਰਾਨ 02 ਮੁੱਕਦਮੇ ਦਰਜ ਕਰਕੇ ਦੋਸ਼ੀਆਨ 1) ਮਨਜਿੰਦਰ ਸਿੰਘ ਉਰਫ ਮਨੂੰ. ਪੁੱਤਰ ਹਰਵਿੰਦਰ ਸਿੰਘ ਵਾਸੀ ਚੁਗਾਵਾਂ ਪਾਸੋਂ 255 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਤੇ 2) ਪਵਿੱਤਰ ਸਿੰਘ ਉਰਫ ਪੀਤਾ ਪੁੱਤਰ ਰਣਜੀਤ ਸਿੰਘ ਵਾਸੀ ਚੁਗਾਵਾਂ ਪਾਸੋਂ 245 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ। ਇਸੇ ਤਰਾਂ ਥਾਣਾ ਨਕੋਦਰ ਸਦਰ ਦੇ ਏਰੀਆ ਵਿੱਚ ਇਸ ਮੁਹਿੰਮ ਤਹਿਤ 01 ਮੁੱਕਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਵਰਿੰਦਰ ਸਿੰਘ ਉਰਫ ਮੱਟੀ ਪੁੱਤਰ ਗਿਆਨ ਸਿੰਘ ਵਾਸੀ ਸ਼ੰਕਰ ਨਕੋਦਰ ਪਾਸੋਂ 210 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ।

ਕੁੱਲ ਬ੍ਰਾਮਦਗੀ:-

10 ਗ੍ਰਾਂਮ ਹਿਰੋਇਨ, 860 ਨਸ਼ੀਲੀਆਂ ਗੋਲੀਆ, 11 ਕਿਲੋਗ੍ਰਾਮ ਡੋਡੇ ਚੂਰਾ ਪੋਸਤ, 4500 ਐਮ.ਐਲ ਅੰਗਰੇਜੀ ਸ਼ਰਾਬ, ਅਤੇ 94 ਹਜਾਰ ਰੁ: ਡਰੱਗ ਮਨੀ, ਸੋਨੇ ਦੇ ਗਹਿਣੇ, ਇੱਕ ਗੱਡੀ ਮਾਰਕਾ ਆਈ-20 ਅਤੇ 01 ਟਰੈਕਟਰ ਮਾਰਕਾ ਜੋਨ ਡੀਅਰ