ਜਲੰਧਰ ਦਿਹਾਤੀ (ਜਸਕੀਰਤ ਰਾਜਾ) ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਗੌਰਵ ਯਾਦਵ (ਆਈ.ਪੀ.ਐਸ) ਜੀ ਦੇ ਹੁਕਮਾਂ ਤਹਿਤ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਡਰੱਗ ਹਾਟ-ਸਪਾਟ ਪਿੰਡਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਜਿਸਦੇ ਤਹਿਤ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਸ੍ਰੀ ਹਰਮਨਬੀਰ ਸਿੰਘ ਗਿੱਲ (ਆਈ.ਪੀ.ਐਸ) ਅਤੇ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਡਾ. ਅੰਕੁਰ ਗੁਪਤਾ (ਆਈ.ਪੀ.ਐਸ) ਦੀ ਹਾਜਰੀ ਵਿੱਚ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਇਸ ਵਸ਼ੇਸ਼ ਮੁਹਿੰਮ ਤਹਿਤ ਪੁਲਿਸ ਕਪਤਾਨ ਸ੍ਰੀ ਮਨਪ੍ਰੀਤ ਸਿੰਘ ਅਤੇ ਸ੍ਰੀ ਮੁਖਤਿਆਰ ਰਾਏ ਦੀ ਰਿਹਮੁਨਾਈ ਹੇਠ ਕੁੱਲ 09 ਟੀਮਾਂ ਬਣਾ ਕੇ ਜਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਡੱਰਗ ਹਾਟ-ਸਪਾਟ ਪਿੰਡਾਂ ਵਿੱਚ ਚੈਕਿੰਗ ਕੀਤੀ ਗਈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਡਾ. ਅੰਕੁਰ ਗੁਪਤਾ (ਆਈ.ਪੀ.ਐਸ) ਜੀ ਨੇ ਦੱਸਿਆ ਕਿ ਮੁੱਕਦਮਾ ਨੰ: 164 ਮਿਤੀ 16-06-2024 ਅ/ਧ 21-घी/61/85 ਐਨ.ਡੀ .ਪੀ.ਐਸ ਐਕਟ ਥਾਣਾ ਫਿਲੌਰ ਵਿਚ ਦੋਸ਼ਣ ਬਬਲੀ ਪਤਨੀ ਕਸ਼ਮੀਰਾ ਲਾਲ ਵਾਸੀ ਗੰਨਾ ਪਿੰਡ ਫਿਲੌਰ ਪਾਸੋਂ 15 ਗ੍ਰਾਂਮ ਹਿਰੋਇਨ ਬ੍ਰਾਮਦ ਕੀਤੀ ਗਈ ਤੇ ਇੱਕ ਕਾਰ, 01 ਮੋਟਰਸਾਇਕਲ ਮਾਰਕਾ ਸਪਲੈਂਡਰ, ਸ਼ੱਕੀ ਹਾਲਤ ਵਿੱਚ ਬ੍ਰਾਮਦ ਕੀਤਾ ਗਿਆ।ਇਸੇ ਤਰਾਂ ਮੁਕੱਦਮਾ ਨੰ: 67 ਮਿਤੀ 16-06-2024 ਅ/ਧ 22/61/85 ਐਨ.ਡੀ.ਪੀ.ਐਸ ਭੋਗਪੁਰ ਵਿੱਚ ਦੋਸ਼ੀ ਜੀਤ ਰਾਮ ਜੀਤਾ ਉਰਫ ਕਾਲੂ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕਿੰਗਰਾ ਚੋਂ ਵਾਲਾ ਭੋਗਪੁਰ ਪਾਸੋਂ 260 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆ ਗਈਆਂ। ਉਪਰੋਕਤ ਚੈਕਿੰਗ ਦੌਰਾਨ ਕੁੱਲ 75 ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅੱਪ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਦੱਸਿਆ ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਮਾਹ ਮਈ 2024 ਦੌਰਾਨ ਵੱਖ-ਵੱਖ ਨਸ਼ਾ ਤਸਕਰਾਂ ਖਿਲਾਫ 14 ਮੁਕੱਦਮੇ ਦਰਜ ਕਰਕੇ 19 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 305 ਗ੍ਰਾਮ ਹਿਰੋਇਨ, 606 ਕਿਲੋ 810 ਗ੍ਰਾਮ ਡੋਡੇ ਚੂਰਾ ਪੋਸਤ ਅਤੇ 01 ਕਿਲੋ 200 ਗ੍ਰਾਮ ਅਫੀਮ ਬਾਂਮਦ ਕੀਤੀ ਗਈ ਸੀ।
ਕੁੱਲ ਬ੍ਰਾਮਦਗੀ:- 15 ਗ੍ਰਾਂਮ ਹਿਰੋਇਨ, 260 ਨਸ਼ੀਲੀਆਂ ਗੋਲੀਆ, ਇੱਕ ਕਾਰ ਅਤੇ ਮੋਟਰਸਾਇਕਲ ਮਾਰਕਾ ਸਪਲੈਂਡਰ