ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ ਲੋਕਾ ਨੂੰ ਡਰਾ ਧਮਕਾ ਕੇ ਪੈਸੇ ਵਸੂਲਣ ਵਲੇ 02 ਪ੍ਰੈਸ ਰਿਪੋਟਰਾ ਨੁੰ ਕਾਬੂ ਕੀਤਾ ਗਿਆਂ।

ਜਲੰਧਰ ਦਿਹਾਤੀ ਲਾਬੜਾ (ਜਸਕੀਰਤ ਰਾਜਾ)   ਡਾ ਅੰਕੁਰ ਗੁਪਤਾ,ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜਾ ਅਨਸਰਾ/ਨਸ਼ਾ ਤਸਕਰਾ/ਚੋਰਾਂ ਅਤੇ ਲੁੱਟਾ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਅਨੁਸਾਰ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਵਲੋ ਲੋਕਾ ਨੂੰ ਡਰਾ ਧਮਕਾ ਕੇ ਜਬਰਦਸਤੀ ਪੈਸੇ ਵਸੂਲਣ ਵਾਲੇ 02 ਪ੍ਰੈਸ ਰਿਪੋਟਰਾ ਨੁੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਪਲਵਿੰਦਰ ਸਿੰਘ, ਪੀ.ਪੀ.ਐਸ, ਉਂਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸਬ: ਇੰਸਪੈਕਟਰ ਬਲਬੀਰ ਸਿੰਘ ਮੁੱਖ ਅਫਸਰ ਥਾਣਾ ਲਾਂਬੜਾ ਵੱਲੋ ਮਿਤੀ 14.06.2024 ਨੂੰ ਪ੍ਰੈਸ ਰਿਪੋਟਰ ਡੇਵੀਡ ਪੁੱਤਰ ਸੈਮੁਅਲ ਵਾਸੀ ਬੂਟਾ ਪਿੰਡ ਡਵੀਜਨ ਨੰਬਰ 06 ਜਲੰਧਰ,ਅਮਨ ਪੁੱਤਰ ਰਕੇਸ਼ ਵਾਸੀ ਮਕਾਨ ਨੰਬਰ 01 ਦੀਪ ਨਗਰ ਜਲੰਧਰ ਕੈਟ ਥਾਣਾ ਕੈਟ ਜਲੰਧਰ ਵਲੋ ਸਿਲੰਡਰਾ ਦੀ ਗੱਡੀ ਨੂੰ ਰੋਕ ਕੇ ਉਹਨਾ ਤੋ ਡਰਾ ਧਮਕਾ ਕੇ ਜਬਰਦਸਤੀ ਪੈਸੇ ਵਸੂਲਣ ਸਬੰਧੀ ਮੁੱਕਦਮਾ ਨੰਬਰ 51 ਮਿਤੀ 14.06.2024 ਜੁਰਮ 384,341,506,34,120-ਬੀ ਭ:ਦ ਥਾਣਾ ਲਾਬੜਾ ਦਰਜ ਰਜਿਸ਼ਟਰ ਕੀਤਾ ਗਿਆ । ਜੋ ਦੋਸੀਆਨ ਨੇ ਪੁਛਗਿਛ ਦੋਰਾਨ ਦੱਸਿਆ ਕਿ ਕੁਝ ਪੈਸੇ ਉਹਨਾ ਨੇ ਮੁਦਈ ਮੁੱਕਦਮਾ ਪਾਸੋ ਡਰਾ ਧਮਕਾ ਕੇ ਵਸੂਲ ਲਏ ਸਨ ਅਤੇ ਕੁਝ ਰਕਮ ਉਹਨਾ ਨੇ ਮੁਦਈ ਮੁੱਕਦਮਾ ਪਾਸੋ ਇਕ ਹੋਰ ਸਾਥੀ ਦੇ ਮੌਬਾਇਲ ਨੰਬਰ 98036-63344 ਪਰ UPI Payment ਕਰਵਾਏ ਸਨ। ਜਿਸ ਸਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।