ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਵੱਲੋ ਅਤੇ ਪੀ.ਓ ਸਟਾਫ ਜਲੰਧਰ ਦਿਹਾਤੀ ਦੀ ਮੱਦਦ ਨਾਲ ਇੱਕ ਪੀ.ਓ. ਦੋਸ਼ੀ ਨੂੰ ਗ੍ਰਿਫਤਾਰ ਕੀਤਾ।

ਜਲੰਧਰ ਦਿਹਾਤੀ ਪਤਾਰਾ (ਜਸਕੀਰਤ ਰਾਜਾ)  ਡਾਕਟਰ ਅੰਕੁਰ ਗੁਪਤਾ IPS, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਤੇ ਪੀ.ਓ (ਭਗੋੜੇ) ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ IPS, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਸੁਮਿਤ ਸੂਦ, ਪੀ.ਪੀ.ਐਸ. DSP ਸਬ ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਪੀ.ੳ ਸਟਾਫ ਦੀ ਮੱਦਦ ਨਾਲ ਇੰਸ: ਬਲਜੀਤ ਸਿੰਘ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਇੱਕ ਪੀ.ਓ. ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਮਿਤ ਸੂਦ, ਪੀ.ਪੀ.ਐਸ. DSP ਸਬ ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 02 ਮਿਤੀ 04.01.2019 ਅ/ਧ 21/61/85 ਐਨ.ਡੀ.ਪੀ.ਐਕਟ ਥਾਣਾ ਪਤਾਰਾ ਜਿਲ੍ਹਾ ਜਲੰਧਰ ਵਿੱਚ ਪੀ.ਓ. ਦੋਸ਼ੀ ਹਰਵਿੰਦਰ ਸਿੰਘ ਉਰਫ ਅਵੀ ਪੁੱਤਰ ਰੇਸ਼ਮ ਸਿੰਘ ਵਾਸੀ ਬਾਬਲਕੇ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਜਿਸਨੂੰ ਮਿਤੀ 10.05.2024 ਨੂੰ ਬਾ ਅਦਾਲਤ ਸ੍ਰੀ ਧਰਮਿੰਦਰਪਾਲ ਸਿੰਗਲਾ ASI ਜੀ ਦੀ ਕੋਰਟ ਪੀ.ਓ ਕਰਾਰ ਦਿਤਾ ਗਿਆ ਸੀ ਜੋ ਆਪਣੀ ਗ੍ਰਿਫਤਾਰ ਤੋ ਡਰਦਾ ਲੁਕ ਛੱਪ ਕੇ ਰਹਿੰਦਾ ਸੀ ਜਿਸਨੂੰ ਅੱਜ ਮਿਤੀ 19.05.2024 ਨੂੰ ਪੀ.ਓ ਸਟਾਫ ਜਲੰਧਰ ਦਿਹਾਤੀ ਦੀ ਮੱਦਦ ਨਾਲ ਏ.ਐਸ.ਆਈ ਜੀਵਨ ਕੁਮਾਰ/12 ਜਲੰਧਰ ਦਿਹਾਤੀ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੂੰ ਅੱਜੁ ਪੇਸ਼ ਅਦਾਲਤ ਕਰਕੇ ਬੰਦ ਜੁਡੀਸ਼ੀਅਲ ਰਿਮਾਂਡ ਪਰ ਬੰਦ ਮਾਡਰਨ ਜੇਲ ਕਪੂਰਥਲਾ ਕਰਵਾਇਆ ਗਿਆ।

error: Content is protected !!