ਭਵਾਨੀਗੜ੍ਹ (ਬਲਵਿੰਦਰ ਬਾਲੀ) ਸੰਗਰੂਰ ਪਟਿਆਲਾ ਕੌਮੀ ਰਾਜਮਾਰਗ ਆਈਐਲ ਫੈਕਟਰੀ ਦੇ ਸਾਹਮਣੇ ਇਕੱਠੀ ਕੀਤੀ ਹੋਈ ਤੂੜੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ |ਮਿਲੀ ਜਾਣਕਾਰੀ ਅਨੁਸਾਰ ਹਰਭਜਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਝਨੇੜੀ ਜੋ ਕਿ ਕਰਨਵੀਰ ਸਿੰਘ ਮਾਨ ਪਿੰਡ ਹਰਕਿਸ਼ਨਪੁਰਾ ਪਾਸੋਂ ਜਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਹੈ, ਜੋ ਕਿ ਇੱਥੇ ਤੂੜੀ ਇਕੱਠੀ ਕਰ ਰਹੇ ਸੀ ਉਹਨਾਂ ਦੇ ਦੱਸਿਆ ਕਿ ਸਾਡੇ ਖੇਤ ਵਿੱਚ ਉਹਨਾਂ ਦੀਆਂ 40 ਤੋਂ 50 ਟਰਾਲੀਆਂ ਤੂੜੀ ਦੀਆਂ ਪਈਆਂ ਸਨ ਜਿਸ ਨੂੰ ਅਚਾਨਕ ਅੱਗ ਲੱਗ ਗਈ, ਉਨ੍ਹਾਂ ਕਿਹਾ ਕਿ ਇਹ ਅੱਗ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ, ਜਿਸ ਨਾਲ ਉਹਨਾਂ ਦੀ ਇਕੱਠੀ ਕੀਤੀ ਸਾਰੀ ਤੂੜੀ ਅੱਗ ਦੀ ਭੇਟ ਚੜ੍ਹ ਗਈ, ਜਿਸ ਕਾਰਨ ਸਾਡਾ ਲਗਭਗ ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਇਸ ਦੌਰਾਨ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਕਾਫੀ ਮਸ਼ੱਕਤ ਦੇ ਬਾਅਦ ਅੱਗ ਤੇ ਕਾਬੂ ਪਾਇਆ ਪਰ ਉਸ ਟਾਈਮ ਤੱਕ ਕਾਫੀ ਹੱਦ ਤੱਕ ਤੂੜੀ ਸੜ ਚੁੱਕੀ ਸੀ, ਉਥੇ ਹੀ ਹਵਾ ਤੇਜ ਹਵਾ ਚਲਦੀ ਹੋਣ ਕਾਰਨ ਨਾਲ ਲੱਗਦੀ ਕਬਾੜ ਦੀ ਦੁਕਾਨ ਤੇ ਵੀ ਅੱਗ ਪਹੁੰਚ ਗਈ ਜਿਸ ਨਾਲ ਕਾਫੀ ਨੁਕਸਾਨ ਹੋਇਆ, ਗੱਲਬਾਤ ਦੌਰਾਨ ਮਨਜੀਤ ਸਿੰਘ ਪੁੱਤਰ ਲਾਲ ਚੰਦ ਜੋ ਕਿ ਕਬਾੜ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਪਹਿਲਾਂ ਅੱਗ ਕਿਸਾਨ ਦੀ ਟਰਾਲੀ ਨੂੰ ਲੱਗੀ ਹੋਈ ਸੀ ਉਸਨੇ ਕਿਹਾ ਕਿਸਾਨ ਦੀ ਆਪਣੀ ਲਾਪਰਵਾਹੀ ਕਾਰਨ ਤੂੜੀ ਨੂੰ ਅੱਗ ਲੱਗੀ ਕਿਉਂਕਿ ਉਸਨੇ ਅੱਗ ਲੱਗੀ ਹੋਈ ਤੂੜੀ ਦਾ ਡਾਲਾ ਖੋਲ ਦਿੱਤਾ ਜਿਸ ਨਾਲ ਤੂੜੀ ਖੇਤ ਵਿੱਚ ਡੁੱਲਦੀ ਗਈ ਤੇ ਹਵਾ ਤੇਜ਼ ਹੋਣ ਕਾਰਨ ਨਾਲ ਪਈ ਤੂੜੀ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਜੋ ਕਿ ਸਾਡੀ ਦੁਕਾਨ ਤੱਕ ਵੀ ਪਹੁੰਚ ਗਈ ਜਿਸਨੇ ਸਾਡਾ ਕਾਫੀ ਮਾਲੀ ਨੁਕਸਾਨ ਕੀਤਾ, ਲਗਭਗ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ | ਉਨ੍ਹਾਂ ਕਿਹਾ ਕਿ ਅਸੀਂ ਗਰੀਬ ਲੋਕ ਹਾਂ ਇਹ ਸਾਡੀ ਮਿਹਨਤ ਨਾਲ ਇਕੱਠਾ ਕੀਤਾ ਕਬਾੜ ਸੀ ਜੋ ਅੱਗ ਲੱਗਣ ਨਾਲ ਸੁਵਾਹ ਹੋ ਗਿਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜੋ ਕਿਸਾਨ ਦੀ ਲਾਪਰਵਾਹੀ ਕਾਰਨ ਸਾਡਾ ਨੁਕਸਾਨ ਹੋਇਆ ਉਸਦੀ ਭਰਪਾਈ ਕੀਤੀ ਜਾਵੇ |