ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ) ਜਿਲਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ CASO ਦੌਰਾਨ ਲੋਕ ਸਭਾ ਚੋਣਾ ਦੇ ਮੱਧੇ ਨਜਰ ਸਰਚ ਦੋਰਾਨ ਦਰਿਆ ਸਤਲੁਜ ਦੇ ਕੰਡੇ ਤੇ ਦੋ ਡਰੰਮ ਲੋਹਾ ਲਾਹਣ,ਦੇ ਡਰੰਮ ਪਲਾਸਟਿਕ ਲਾਹਣ,05 ਤਰਪਾਲਾ ਲਾਹਣ ਕੁੱਲ 3200 ਲੀਟਰ ਲਾਹਣ ਅਤੇ ਇੱਕ ਔਰਤ ਦੇ ਘਰੋ ਇੱਕ ਕੈਨ ਪਲਾਸਟਿਕ ਸ਼ਰਾਬ ਨਜੈਜ ਵਜਨੀ 36000 ML ਬਰਾਮਦ ਕੀਤੀ ਹੈ ਅਤੇ ਐਕਸਾਈਜ ਐਕਟ ਦੇ ਦੇ ਮੁਕੱਦਮਿਆ ਵਿੱਚ ਤਿੰਨ ਫਰਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਲੋਕ ਸਭਾ ਚੋਣਾ ਦੇ ਮੱਦੇ ਨਜਰ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਜੀ ਵੱਲੋ ਜਾਰੀ ਹਦਾਇਤਾ ਦੀ ਪਾਲਣਾ ਹੇਠ,ਮਾਨਯੋਗ ਐਸ.ਐਸ.ਪੀ ਸਾਹਿਬ ਜਿਲਾ ਜਲੰਧਰ ਦਿਹਾਤੀ ਡਾਕਟਰ ਅੰਕੁਰ ਗੁਪਤਾ ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਭਗੋੜਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ IPS ਪੁਲਿਸ ਕਪਤਾਨ (ਤਫਤੀਸ਼) ਸ੍ਰੀ ਅਮਨਦੀਪ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀਆ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਬਖਸ਼ੀਸ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੂਰੀ ਪੁਲੀਸ ਪਾਰਟੀ,ਥਾਣਾ ਸ਼ਾਹਕੋਟ ਅਤੇ ਥਾਣਾ ਮਹਿਤਪੁਰ ਦੀ ਪੁਲੀਸ ਫੋਰਸ ਨਾਲ CASO ਦੌਰਾਨ ਲੋਕ ਸਭਾ ਚੋਣਾ ਦੇ ਮੱਧੇ ਨਜਰ ਸਰਚ ਦੋਰਾਨ ਦਰਿਆ ਸਤਲੁਜ ਦੇ ਕੰਢੇ ਤੋ ਦੋ ਡਰੰਮ ਲੋਹਾ ਲਾਹਣ,ਦੋ ਡਰੰਮ ਪਲਾਸਟਿਕ ਲਾਹਣ,05 ਤਰਪਾਲਾ ਲਾਹਣ ਕੁੱਲ ਲਾਹਣ 3200 ਲੀਟਰ ਅਤੇ ਇੱਕ ਔਰਤ ਦੇ ਘਰੋ ਇੱਕ ਕੈਨ ਪਲਾਸਟਿਕ ਸ਼ਰਾਬ ਨਜੈਜ ਵਜਨੀ 36000 ML ਬਰਾਮਦ ਕੀਤੀ ਹੈ ਅਤੇ ਐਕਸਾਈਜ ਐਕਟ ਦੇ ਦੋ ਮੁਕੱਦਮਿਆ ਵਿੱਚ ਤਿੰਨ ਫਰਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਨਦੀਪ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਅੱਜ ਮਿਤੀ 10.04.2024 ਨੂੰ ਇੰਸਪੈਕਟਰ ਬਖਸ਼ੀਸ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਨੇ ਆਪਣੀ ਪੁਲੀਸ ਪਾਰਟੀ,ਥਾਣਾ ਸ਼ਾਹਕੋਟ ਅਤੇ ਥਾਣਾ ਮਹਿਤਪੁਰ ਦੀ ਪੁਲੀਸ ਫੋਰਸ ਨਾਲ CASO ਦੋਰਾਨ ਲੋਕ ਸਭਾ ਚੋਣਾ ਦੇ ਮੱਧੇ ਨਜਰ ਸਰਚ ਦੌਰਾਨ ਦਰਿਆ ਸਤਲੁਜ ਦੇ ਕੰਢੇ ਤੋ ਦੋ ਡਰੰਮ ਲੋਹਾ ਲਾਹਣ,ਦੇ ਡਰੰਮ ਪਲਾਸਟਿਕ ਲਾਹਣ,05 ਤਰਪਾਲਾ ਲਾਹਣ ਕੁੱਲ ਲਾਹਣ 3200 ਲੀਟਰ ਬਰਾਮਦ ਕੀਤੀ ਹੈ ਅਤੇ ਦਰਿਆ ਦੇ ਕੰਢੇ ਵੱਸਦੇ ਪਿੰਡ ਅਸਮੈਲਪੁਰ,ਚੱਕ ਬੰਡਾਲਾ ਅਤੇ ਮੰਡਾਲਾ ਛੰਨਾ ਵਿਖੇ ਸਰਚ ਕੀਤੀ ਗਈ। ਜੋ ਸਰਚ ਦੌਰਾਨ ਪਰਮਜੀਤ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਮੰਡਾਲਾ ਛੰਨਾ ਥਾਣਾ ਲੋਹੀਆ ਦੇ ਘਰੋ ਇੱਕ ਕੈਨ ਪਲਾਸਟਿਕ ਸ਼ਰਾਬ ਨਜੈਜ ਵਜਨੀ 36000 ML ਬਰਾਮਦ ਕੀਤੀ ਹੈ।ਜੋ ਦੋਸ਼ਣ ਉਕਤ ਮੋਕਾ ਤੇ ਫਰਾਰ ਹੋ ਗਈ ਸੀ। ਜਿਸ ਦੇ ਖਿਲਾਫ HC ਸੁਖਵਿੰਦਰ ਸਿੰਘ ਥਾਣਾ ਲੋਹੀਆ ਨੇ ਮੁਕੰਦਮਾ ਨੰਬਰ 25 ਮਿਤੀ 10.04.2024 ਜੁਰਮ 61-1-14 EX ACT ਥਾਣਾ ਲੋਹੀਆ ਦਰਜ ਰਜਿਸਟਰ ਕੀਤਾ ਹੈ ਅਤੇ ਸਰਚ ਦੌਰਾਨ ਮੁਕੰਦਮਾ ਨੰਬਰ 04 ਮਿਤੀ 09.01.2024 ਜੁਰਮ 61-1-14 EX ACT ਥਾਣਾ ਲੋਹੀਆ ਦੇ ਫਰਾਰ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਕਾਕਾ ਪੁੱਤਰ ਮੁਖਤਿਆਰ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਅਤੇ ਦੋਸ਼ੀ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਮੁਖਤਿਆਰ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮੁਕੱਦਮਾ ਨੰਬਰ 08 ਮਿਤੀ 25.01.2024 ਜੁਰਮ 61-1-14 EX ACT ਥਾਣਾ ਲੋਹੀਆ ਦੇ ਫਰਾਰ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਉਰਫ ਕਾਕਾ ਪੁੱਤਰ ਮੁਖਤਿਆਰ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ, ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਮੁਖਤਿਆਰ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਅਤੇ ਮੁਖਤਿਆਰ ਸਿੰਘ ਉਰਫ ਮੁੱਖੀ ਪੁੱਤਰ ਲੇਟ ਬਲਵੀਰ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ।