ਸ਼ਾਹਕੋਟ ਜਲੰਧਰ ਦਿਹਾਤੀ (ਜਸਕੀਰਤ ਰਾਜਾ) ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਡਾ. ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਅਮਨਦੀਪ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ 02 ਭਗੌੜੇ (ਪੀ.ਓ) ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਨਦੀਪ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 118 ਮਿਤੀ 25-05-20 ਜੁਰਮ 323,188,34 IPC ਥਾਣਾ ਸ਼ਾਹਕੋਟ ਬਰਬਿਆਨ ਜਗਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਾਡਲ ਟਾਊਨ ਸ਼ਾਹਕੋਟ ਜਿਲ੍ਹਾ ਜਲੰਧਰ ਦਰਜ ਰਜਿਸਟਰ ਹੋਇਆ ਸੀ । ਜੋ ਇਸ ਮੁਕੱਦਮੇ ਵਿੱਚ (1) ਰਮਨ ਪੁੱਤਰ ਰੇਸ਼ਮ (2) ਕਾਲਾ ਉਰਫ ਸ਼ੇਰਾ ਪੁੱਤਰ ਰੇਸ਼ਮ ਵਾਸੀਆਨ ਮੁਹੱਲਾ ਬਾਗਵਾਲਾ ਸ਼ਾਹਕੋਟ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਅਦਾਲਤ ਵਿੱਚ ਗੈਰ-ਹਾਜਰ ਹੋ ਗਏ ਸਨ, ਜਿਸ ਤੇ ਇਹਨਾਂ ਨੂੰ भातजेग भरलड बँले भिडी 27.03.2024 हूँ थी. बात हिंडा निभा भी। से भेत भिडी 09.04.2024 हूँ थी. (1) ਰਮਨ ਪੁੱਤਰ ਰੇਸ਼ਮ, (2) ਕਾਲਾ ਉਰਫ ਸ਼ੇਰਾ ਪੁੱਤਰ ਰੇਸ਼ਮ ਵਾਸੀਆਨ ਮੁਹੱਲਾ ਬਾਗਵਾਲਾ ਸ਼ਾਹਕੋਟ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਕੇਂਦਰੀ ਜੇਲ ਬੰਦ ਕਰਵਾਇਆ ਜਾਵੇਗਾ।