ਥਾਣਾ ਸ਼ਾਹਕੋਟ, ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਭਗੌੜੇ (ਪੀ.ਓ) ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ रीਤੀ।

ਸ਼ਾਹਕੋਟ ਜਲੰਧਰ ਦਿਹਾਤੀ (ਜਸਕੀਰਤ ਰਾਜਾ)  ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਡਾ. ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਪੀ.ਓਜ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਅਮਨਦੀਪ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ (02 ਭਗੋੜੇ (ਪੀ.ਓ) ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਨਦੀਪ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 118 ਮਿਤੀ 28-06-2021 ਅ/ਧ 323,324,506,148,149.201 IPC ਥਾਣਾ ਸ਼ਾਹਕੋਟ ਬਰਬਿਆਨ ਚਰਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚੱਕ ਹਾਥੀਆਣਾ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਰਜ ਰਜਿਸਟਰ ਹੋਇਆ ਸੀ। ਜੋ ਇਸ ਮੁਕੱਦਮੇ ਵਿੱਚ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸੁਰਜੀਤ ਸਿੰਘ, ਰਸ਼ਪਾਲ ਸਿੰਘ ਉਰਫ ਬੱਬੂ ਪੁੱਤਰ ਸੁਰਜੀਤ ਸਿੰਘ ਵਾਸੀਆਨ ਸ਼ੰਕਰ ਦਾ ਡੇਰਾ ਹਜਾਤੇਵਾਲ ਥਾਣਾ ਸਿਧਵਾ ਬੇਟ ਜਿਲਾ ਲੁਧਿਆਣਾ ਅਦਾਲਤ ਵਿੱਚੋ ਗੈਰ-ਹਾਜਰ ਹੋ ਗਏ ਸਨ, ਜਿਸ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵੱਲੋ ਪੀ.ਓ ਕਰਾਰ ਦਿੱਤਾ ਗਿਆ ਸੀ । ਜੇ ASI ਬੂਟਾ ਰਾਮ ਥਾਣਾ ਸ਼ਾਹਕੋਟ ਨੇ ਮਿਤੀ 05.04.2024 ਨੂੰ ਪੀ.ਓ. ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਸੁਰਜੀਤ ਸਿੰਘ, ਰਸ਼ਪਾਲ ਸਿੰਘ ਉਰਫ ਬੱਬੂ ਪੁੱਤਰ ਸੁਰਜੀਤ ਸਿੰਘ ਵਾਸੀਆਨ ਸ਼ੰਕਰ ਦਾ ਡੇਰਾ ਹਜਾਤੇਵਾਲ ਥਾਣਾ ਸਿਧਵਾ ਬੇਟ ਜਿਲ੍ਹਾ ਲੁਧਿਆਣਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜਿਨਾਂ ਨੂੰ ਕੋਲ ਪੇਸ਼ ਅਦਾਲਤ ਕਰਕੇ ਕੇਂਦਰੀ ਜੇਲ ਬੰਦ ਕਰਵਾਇਆ ਜਾਵੇਗਾ।

error: Content is protected !!