ਸੰਗਰੂਰ (ਬਲਵਿੰਦਰ ਬਾਲੀ/ਜੋਗਿੰਦਰ ਲਹਿਰੀ) ਕਰਮਜੀਤ ਸਿੰਘ ਕਤਰ ਦਾ ਲੜਕਾ ਸਵਾ ਲੱਖ ਸਿੰਘ ਸਕੂਲ ਵਿੱਚੋਂ ਪਹਿਲੇ ਸਥਾਨ ਰਿਹਾ । ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕਾਹਨਗੜ੍ਹ ਭੂਤਨਾ ਦੇ ਵਿੱਚ ਬੱਚਿਆਂ ਦਾ ਰਿਜ਼ਲਟ ਆਇਆ ਜਿਸ ਵਿੱਚ ਕਰਮਜੀਤ ਸਿੰਘ ਕਤਰ ਦੇ ਬੇਟੇ ਸਵਾਲੱਖ ਸਿੰਘ ਨੇ ਪਹਿਲੇ ਨੰਬਰ ਤੇ ਆ ਕੇ ਆਪਣੇ ਪਿੰਡ ਕਾਹਨਗੜ੍ਹ ਭੂਤਨਾਂ ਦੇ ਸਕੂਲ ਦਾ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਕਰਮਜੀਤ ਸਿੰਘ ਕਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਅਧਿਆਪਕ ਬਹੁਤ ਵਧੀਆ ਬੱਚਿਆਂ ਨੂੰ ਪੜਾਉਂਦੇ ਹਨ।ਤੇ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਨੇ। ਜਿਸ ਪਿੰਡ ਤੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਅਧਿਆਪਕ ਬੱਚਿਆਂ ਨੂੰ ਪੜਾਉਂਦੇ ਹਨ ਉਸ ਪਿੰਡ ਦੇ ਤੇ ਸ਼ਹਿਰ ਦੇ ਬੱਚੇ ਹਮੇਸ਼ਾ ਬੁਲੰਦੀਆਂ ਨੂੰ ਛੂਹਣ ਦਾ ਜਜ਼ਬਾ ਰੱਖਦੇ ਹਨ। ਕਰਮਜੀਤ ਕਤਰ ਨੇ ਅਪਣੇ ਪੂਰੇ ਪਰਿਵਾਰ ਸਮੇਤ ਮਾਸਟਰ ਸੁਧੀਰ ਕੁਮਾਰ ਜੀ ,ਮਾਸਟਰ ਲਲਿਤ ਕੁਮਾਰ ਜੀ, ਮੈਡਮ ਸਵਰਨ ਗੋਇਲ ਜੀ ਦਾ ਤੇ ਗੁਰਮੀਤ ਕੌਰ,ਧਨੋ ਕੌਰ,ਜੋਤੀ ਕੌਰ,ਮਨਜੀਤ ਕੌਰ, ਵੀਰਪਾਲ ਕੌਰ,ਰਜਨਦੀਪ ਕੌਰ,ਗਗਨਦੀਪ ਕੌਰ
ਤੇ ਸਾਰੇ ਸਟਾਫ ਦਾ ਮਾਣ ਸਨਮਾਨ ਵਧਾਇਆ ਅਤੇ ਕਿਹਾ ਜਦੋਂ ਤੱਕ ਤੁਹਾਡੇ ਵਰਗੇ ਚੰਗੇ ਅਧਿਆਪਕ ਸਾਡੇ ਸਰਕਾਰੀ ਸਕੂਲ ਵਿੱਚ ਹਨ ਉਦੋਂ ਤੱਕ ਅਸੀਂ ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਬਚੇ ਰਹਾਂਗੇ।ਕਰਮਜੀਤ ਕਤਰ ਨੇ ਕਿਹਾ ਅਸੀਂ ਆਪਣੇ ਸਵਾਲੱਖ ਸਿੰਘ ਨੂੰ ਇਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਨਹੀਂ ਪੜਾਉਂਦੇ ਕਿਉਂਕਿ ਪਹਿਲੀ ਗੱਲ ਤਾਂ ਇਹ ਬਹੁਤੇ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਹੀ ਮੌਜੂਦ ਨਹੀਂ ਹੈ ਫੇਰ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਕਰ ਸਕਦੇ ਹਾਂ । ਅਸੀਂ ਪੰਜਾਬ ਦੇ ਜੰਮੇ ਪਲੇ ਹਾਂ ਇਸ ਕਰਕੇ ਮੈਂ ਆਪਣੇ ਪੁੱਤਰ ਸਵਾਲੱਖ ਸਿੰਘ ਨੂੰ ਸਰਕਾਰੀ ਸਕੂਲ ਦੇ ਵਿੱਚ ਪੰਜਾਬੀ ਕਰਕੇ ਤੇ ਵਧੀਆ ਪੜ੍ਹਾਈ ਹੋਣ ਕਰਕੇ ਇਸ ਨੂੰ ਇੱਥੇ ਪੜਨ ਲਈ ਲਾਇਆ ਹੋਇਆ ਹੈ ਅੱਜ ਵਧੀਆ ਪੜ੍ਹਾਈ ਹੋਣ ਕਰਕੇ ਸਵਾਲੱਖ ਸਿੰਘ ਨੇ ਆਪਣੇ ਪਿੰਡ ਕਾਹਨਗੜ੍ਹ ਭੂਤਨਾਂ ਦਾ ਆਪਣੇ ਸਕੂਲ ਦਾ ਤੇ ਸਾਡਾ ਨਾਮ ਉੱਚਾ ਕੀਤਾ ਹੈ।