ਥਾਣਾ ਸਦਰ ਨਕੋਦਰ ਦੀ ਪੁਲਿਸ ਵੱਲੋ ਇੱਕ ਵਿਅਕਤੀ ਪਾਸੋਂ 07 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਗਏ।

ਜਲੰਧਰ ਦਿਹਾਤੀ ਸਦਰ ਨਕੋਦਰ (ਜਸਕੀਰਤ ਰਾਜਾ)     ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀਮਤੀ ਜਸਰੂਪ ਕੌਰ, ਆਈ.ਪੀ.ਐੱਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਕੁਲਵਿੰਦਰ ਸਿੰਘ ਵਿਰਕ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਜੈਪਾਲ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਇੱਕ ਵਿਅਕਤੀ ਪਾਸੋਂ 07 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੁਲਵਿੰਦਰ ਸਿੰਘ ਵਿਰਕ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 21-02-2024 ਨੂੰ ASI ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੇ ਸਬੰਧ ਵਿੱਚ ਰੇਲਵੇ ਫਾਟਕ ਨੇੜੇ ਬੀਰ ਪਿੰਡ ਵਿਖੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਨੂਰਮਹਿਲ ਸਾਈਡ ਵਲੋਂ ਇੱਕ ਮਾਰੂਤੀ ਕਾਰ ਨੰਬਰ PB-08-K-1999 ਆਉਦੀ ਦਿਖਾਈ ਦਿੱਤੀ। ਜਿਸਦਾ ਕਾਰ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਪਿੱਛੇ ਨੂੰ ਮੋੜਨ ਲੱਗਾ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ। ਜਿਸਨੇ ਆਪਣਾ ਨਾਮ ਮਨਜੀਤ ਉਰਫ ਕਾਕਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਭੋਡੇ ਥਾਣਾ ਬਿਲਗਾ ਦੱਸਿਆ। ਜਿਸਦੀ ਕਾਰ ਦੀ ਪਿਛਲੀ ਸੀਟ ਪਰ ਪਏ ਬੋਰਾ ਪਲਾਸਟਿਕ ਵਿੱਚੋਂ 07 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ। ਜਿਸ ਤੇ ਦੋਸ਼ੀ ਖਿਲਾਫ ਮੁਕੱਦਮਾ ਨੰਬਰ 21 ਮਿਤੀ 21- 02-2024 ਅ/ਧ 15(B)-61-85 NDPS Act ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।

ਮੁਕੱਦਮਾ ਨੰਬਰ 21 ਮਿਤੀ 21-02-2024 ਅ/ਧ 15(B)-61-85 NDPS Act ਥਾਣਾ ਸਦਰ ਨਕੋਦਰ।

ਦੋਸ਼ੀ ਦਾ ਨਾਮ ਤੇ ਪਤਾ :- ਮਨਜੀਤ ਉਰਫ ਕਾਕਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਭੋਡੇ ਥਾਣਾ ਬਿਲਗਾ।

ਬ੍ਰਾਮਦਗੀ :- 07 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਇੱਕ ਮਾਰੂਤੀ ਕਾਰ ਨੰਬਰ PB-08-K-1999