ਫਗਵਾੜਾ (ਭਗਵਾਨ ਦਾਸ ਮਾਂਟੂ) ਪੰਜਾਬ ਸਰਕਾਰ ਵਲੋ ਉਲੀਕੇ ਵਿਸੇਸ਼ ਉਪਰਾਲੇ *ਸਰਕਾਰ ਤੁਹਾਡੇ ਦੂਆਰ* ਤਹਿਤ ਫਗਵਾੜਾ ਦੇ ਐਸ ਡੀ ਐਮ ਦਫ਼ਤਰ ਵਿਖੇ ਐਸ ਡੀ ਐਮ ਫਗਵਾੜਾ ਦੀ ਪ੍ਰਧਾਨਗੀ ਹੇਠ ਰੱਖੀ ਮੀਟਿੰਗ ਵਿੱਚ ਸ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੀ ਵਿਸੇਸ਼ ਤੌਰ ਤੇ ਸ਼ਾਮਲ ਹੋਏ। ਆਉਂਦੇ ਪੰਜ ਫਰਵਰੀ ਨੂੰ ਹਰਕੇ ਪਿੰਡ ਵਿੱਚ ਚਾਰ ਕੈਂਪ ਉਲੀਕੇ ਜਾਣਗੇ। ਜਿਸ ਵਿੱਚ ਮਾਲ ਵਿਭਾਗ, ਲੇਬਰ ਵਿਭਾਗ, ਖਾਦ ਵਿਭਾਗ, ਬੁੱਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਪੰਚਾਇਤ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਰਹਿੰਦੇ ਸਮੂਹ ਵਿਭਾਗ ਨਾਲ ਸਬੰਧਤ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ।