ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 01 ਔਰਤ ਨੂੰ ਸਮੇਤ ਸ਼ਰਾਬ ਨਾਜੈਜ 50 ਬੋਤਲਾਂ ਕੁੱਲ ਵਜ਼ਨੀ 37,500 ਮਿ.ਲੀ. ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ)   ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਸ਼ਰਾਬ ਨਾਜੈਜ ਵੇਚਣ ਦਾ ਧੰਦਾ ਕਰਨ ਅਤੇ ਪੀ.ਓ. ਵਿਅਕਤੀਆ ਨੂੰ ਗ੍ਰਿਫਤਾਰ ਕਰਨ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਦੀ ਅਗਵਾਹੀ ਹੇਠ ਇਸਪੈਕਟਰ ਲਖਵੀਰ ਸਿੰਘ, ਮੁੱਖ ਅਫਸਰ ਥਾਣਾ ਦੀ ਪੁਲਿਸ ਵੱਲੋਂ 01 ਔਰਤ ਨੂੰ ਸਮੇਤ ਸ਼ਰਾਬ ਨਾਜੈਜ 50 ਬੋਤਲਾਂ ਕੁੱਲ ਵਜ਼ਨੀ 37,500 ਮਿ.ਲੀ. ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 22-01-2024 ਨੂੰ ਇਸਪੈਕਟਰ ਲਖਵੀਰ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਦੇ SI ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਾਏ ਕਰਨੇ ਚੈਕਿੰਗ ਸ਼ੱਕੀ ਅਤੇ ਭੈੜੇ ਪੁਰਸ਼ਾਂ ਸਬੰਧੀ ਬਾ ਗਸ਼ਤ ਦੇ ਸਬੰਧ ਵਿੱਚ ਪਿੰਡ ਥਾਣਾ ਬਿਲਗਾ ਤੋ ਖੋਖੇਵਾਲ ਆਦਿ ਹੁੰਦੇ ਹੋਏ ਪਿੰਡ ਸੰਗੋਵਾਲ ਵੱਲ ਨੂੰ ਜਾ ਰਹੇ ਸੀ ਤਾ ਮੁਖਬਰ ਖਾਸ ਦੀ ਇਤਲਾਹ ਪਰ ਪਿੰਡ ਸੰਗੋਵਾਲ ਪੁੱਜ ਕੇ ਮਨਜੀਤ ਕੌਰ ਪਤਨੀ ਜਸਵੀਰ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੇ ਘਰ ਰੋਡ ਕਰਕੇ ਘਰੋਂ ਪਾਸੋ ਇੱਕ ਟਿਊਬ ਰਬੜ ਵਿਚੋਂ ਸ਼ਰਾਬ ਨਜ਼ਾਇਜ਼ 50 ਬੋਤਲਾਂ (ਕੁੱਲ 37,500 ML) ਬ੍ਰਾਮਦ ਹੋਈ। ਜਿਸ ਤੇ ਮਨਜੀਤ ਕੌਰ ਪਤਨੀ ਜਸਵੀਰ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੇ ਖਿਲਾਫ ਮੁਕੱਦਮਾ ਨੰਬਰ 06 ਮਿਤੀ 22-01-2024 ਅ/ਧ 61-1-14 ਆਬਕਾਰੀ ਐਕਟ ਥਾਣਾ ਬਿਲਗਾ ਦਰਜ ਰਜਿਸਟਰ ਕੀਤਾ ਗਿਆ। ਇਸੇ ਤਰ੍ਹਾ ਮੁੱਕਦਮਾ ਨੰਬਰ 213 ਮਿਤੀ 20-10-2020 ਅ/ਧ 61-1-14 Ex Act ਥਾਣਾ ਬਿਲਗਾ ਜਿਲ੍ਹਾ ਜਲੰਧਰ ਬਰਖਿਲਾਫ ਕੁਲਦੀਪ ਸਿੰਘ ਉਰਫ ਗੇਜੀ ਉਰਫ ਗੋਜੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਦੇ ਖਿਲਾਫ ਦਰਜ ਰਜਿਸਟਰ ਹੋਇਆ ਸੀ । ਮੁੱਕਦਮਾ ਹਜਾ ਦਾ ਚਲਾਣ ਮਿਤੀ 09-08-2021 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ । ਮੁੱਕਦਮਾ ਹਜਾ ਵਿੱਚ ਦੋਸ਼ੀ ਕੁਲਦੀਪ ਸਿੰਘ ਉਰਫ ਗੋਜੀ ਉਕਤ ਨੂੰ ਮਿਤੀ 07-11-2022 ਨੂੰ ਬਾ-ਅਦਾਲਤ ਸ੍ਰੀਮਤੀ ਸ਼ਿਲਪੀ ਗੁਪਤਾ SDJM ਸਾਹਿਬ ਫਿਲੌਰ ਵੱਲੋ ਪੀ.ਓ. ਘੋਸ਼ਿਤ ਕੀਤਾ ਗਿਆ ਸੀ। ਜਿਸਨੂੰ ਮਿਤੀ 22-01-2024 ਨੂੰ ASI ਦਲਬਾਰਾ ਸਿੰਘ ਸਮੇਤ ਸਾਥੀ ਕ੍ਰਮਚਾਰੀਆ ਦੋਸ਼ੀ ਬਰਖਿਲਾਫ ਕੁਲਦੀਪ ਸਿੰਘ ਉਰਫ ਗੇਜੀ ਉਰਫ ਗੋਜੀ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।