ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸੰਗਰੂਰ ਵਾਸੀਆਂ ਨੂੰ ਅਯੋਧਿਆ ਮੰਦਿਰ ਦੇ ਉਦਘਾਟਨ ਮੌਕੇ ਨਿੱਘੀ ਮੁਬਾਰਕਬਾਦ ਭੇਟ

ਸੰਗਰੂਰ(ਬਲਵਿੰਦਰ ਬਾਲੀ)  ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅਯੁੱਧਿਆ ਮੰਦਿਰ ਦੇ ਸ਼ੁੱਭ ਉਦਘਾਟਨ ਦੇ ਮੌਕੇ ਤੇ ਸੰਗਰੂਰ ਵਾਸੀਆਂ ਨੂੰ ਨਿੱਘੀ ਮੁਬਾਰਕਬਾਦ ਭੇਟ ਕੀਤੀ ਹੈ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਮੂਹ ਨਾਗਰਿਕਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਪੂਰੇ ਦੇਸ਼ਵਾਸੀਆਂ ਲਈ ਅਜਿਹਾ ਇਤਿਹਾਸਕ ਤੇ ਮੁਬਾਰਕ ਮੌਕਾ ਹੈ ਜਦੋਂ ਸਾਰਾ ਦੇਸ਼ ਇਕਜੁਟ ਹੋ ਕੇ ਭਗਵਾਨ ਸ਼੍ਰੀ ਰਾਮ ਜੀ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ ਹੈ। ਉਹਨਾਂ ਕਿਹਾ ਕਿ ਸੰਗਰੂਰ ਵਿਖੇ ਹੋਈਆਂ ਸ਼ੋਭਾ ਯਾਤਰਾਵਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਸਭ ਸ਼ਰਧਾਲੂ ਮਿਲ ਜੁਲ ਕੇ ਉਤਸ਼ਾਹ ਨਾਲ ਸ਼ਾਮਲ ਹੋਏ ਅਤੇ ਹਰ ਦੇਸ਼ਵਾਸੀ ਨੇ ਇਸ ਮੁਬਾਰਕ ਮੌਕੇ ਨੂੰ ਏਕਤਾ ਤੇ ਭਾਈਚਾਰਕ ਸਾਂਝ ਨਾਲ ਮਨਾਉਂਦੇ ਹੋਏ ਭਗਵਾਨ ਸ਼੍ਰੀ ਰਾਮ ਜੀ ਨੂੰ ਯਾਦ ਕੀਤਾ ਹੈ।