ਮਿਉਂਸੀਪਲ ਭਵਨ ਚੰਡੀਗੜ੍ਹ, ਵਿਖੇ ਸ ਬਲਕਾਰ ਸਿੰਘ ਜੀ ਮੰਤਰੀ ਸਥਾਨਕ ਸਰਕਾਰਾਂ ਵਲੋ ਆਉਂਦੀਆਂ ਲੋਕ ਸਭਾ ਚੋਣਾਂ ਸਬੰਧੀ ਜਲੰਧਰ ਅਤੇ ਕਪੂਰਥਲਾ ਜਿਲ੍ਹਾ ਦੀ ਨਗਰ ਨਿਗਮਾਂ ਦੀ ਸੱਦੀ ਗਈ ਵਿਸੇਸ਼ ਮੀਟਿੰਗ।

ਚੰਡੀਗੜ੍ਹ (ਭਗਵਾਨ ਦਾਸ ਮਾਂਟੂ)  ਮਿਉਂਸੀਪਲ ਭਵਨ ਚੰਡੀਗੜ੍ਹ, ਵਿਖੇ ਸ ਬਲਕਾਰ ਸਿੰਘ ਜੀ ਮੰਤਰੀ ਸਥਾਨਕ ਸਰਕਾਰਾਂ ਵਲੋ ਆਉਂਦੀਆਂ ਲੋਕ ਸਭਾ ਚੋਣਾਂ ਸਬੰਧੀ ਜਲੰਧਰ ਅਤੇ ਕਪੂਰਥਲਾ ਜਿਲ੍ਹਾ ਦੀ ਨਗਰ ਨਿਗਮਾਂ ਦੀ ਸੱਦੀ ਗਈ ਵਿਸੇਸ਼ ਮੀਟਿੰਗ ਵਿੱਚ ਸ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਏ। ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਫਗਵਾੜਾ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਅਧੀਨ ਸ਼ਹਿਰ ਵਿੱਚ ਰਹਿੰਦੇ 8% ਪੀਣ ਵਾਲੇ ਪਾਣੀ ਦੀ ਸਪਲਾਈ ਤੋਂ ਵਾਂਝੇ ਲੋਕ ਨੂੰ ਪਾਣੀ ਦੀ ਸਪਲਾਈ ਸੁਚਾਰੂ ਕਰਨ ਲਈ 3.65 ਕਰੋੜ ਲਾਗਤ ਨਾਲ ਨਵੀਂ ਪਾਈਪ ਲਾਈਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸੁਸ਼ੀਲ ਕੁਮਾਰ ਰਿੰਕੂ ਐਮ ਪੀ, ਜਗਰੂਪ ਸਿੰਘ ਸੇਖਵਾਂ ਜਰਨਲ ਸਕੱਤਰ ਪੰਜਾਬ, ਰਾਜਵਿੰਦਰ ਕੌਰ ਥਿਆੜਾ ਚੇਅਰਪਰਸਨ ਪੰਜਾਬ ਰਾਜ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ, ਰਮਨ ਅਰੋੜਾ ਐਮ ਐਲ ਏ, ਸ਼ੀਤਲ ਅੰਗੁਰਾਲ ਐਮ ਐਲ ਏ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਦਿਨੇਸ਼ ਢੱਲ ਹਲਕਾ ਇੰਚਾਰਜ ਜਲੰਧਰ ਉੱਤਰੀ, ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੈਂਟ ਅਤੇ ਹੋਰ ਅਧਿਕਾਰੀ।

error: Content is protected !!