ਜਿਲ੍ਹਾ ਜਲੰਧਰ ਦਿਹਾਤੀ ਦੇ ਦਫਤਰ ਦੇ ਏ.ਐਸ.ਆਈ ਕਸ਼ਮੀਰ ਸਿੰਘ ਨੰਬਰ 538/ਜਲੰਧਰ ਰੇਂਜ ਵੱਲੋ ਐਡਵੋਕੇਟ ਸ੍ਰੀ ਭਾਰਤ ਭੂਸ਼ਨ ਹਾਂਡਾ ਦਾ ਗੁੰਮ ਹੋਇਆ ਪਰਸ ਉਸਾ ਦੇ ਹਵਾਲੇ ਕੀਤਾ ਗਿਆ।

ਜਲੰਧਰ ਦਿਹਾਤੀ (ਜਸਕੀਰਤ ਰਾਜਾ)   ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਬਜੀਤ ਰਾਏ ਪੀ.ਪੀ.ਐਸ ਪੁਲਿਸ ਕਪਤਾਨ, ਸਥਾਨਿਕ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 18-01-2024 ਨੂੰ ਐਡਵੋਕੇਟ ਸ੍ਰੀ ਭਾਰਤ ਭੂਸ਼ਨ ਹਾਂਡਾ ਦਾ ਡਾਕੂਮੈਟ ਪਰਸ ਗੁੰਮ ਹੋਇਆ ਸੀ। ਜਿਸ ਵਿੱਚ 02 ਪਾਸਪੋਰਟ, ਅਧਾਰ ਕਾਰਡ, ਵੋਟਰ ਕਾਰਡ ਅਤੇ 4510/- ਰੁਪਏ ਸੀ । ਜੋ ਇਸ ਡਾਕੂਮੈਟਰੀ ਪਰਸ ਜੋ ਏ.ਐਸ.ਆਈ ਕਸ਼ਮੀਰ ਸਿੰਘ ਨੰਬਰ 538/ਜਲੰਧਰ ਰੇਂਜ ਨੂੰ ਮਿਲਿਆ ਸੀ। ਜਿਸ ਨੇ ਇਸ ਬਾਬਤ ਮੇਰੇ ਧਿਆਨ ਵਿੱਚ ਲਿਆ ਕੇ ਪਰਸ ਮੇਰੇ ਪੇਸ਼ ਕੀਤਾ। ਜਿਸਨੂੰ ਅੱਜ ਮਿਤੀ 19-01-2024 ਨੂੰ ਐਡਵੋਕੇਟ ਸ੍ਰੀ ਭਾਰਤ ਭੂਸ਼ਨ ਹਾਂਡਾ ਨੂੰ ਦਫਤਰ ਬੁਲਾ ਕੇ ਉਸ ਦੇ ਹਵਾਲੇ ਕੀਤਾ ਗਿਆ। ਜਿਸ ਪਰ ਉਸ ਨੇ ਪੁਲਿਸ ਅਫਸਰਾਂ ਦਾ ਧੰਨਵਾਦ ਕੀਤਾ। ਜਿਸ ਪਰ ਏ.ਐਸ.ਆਈ ਕਸ਼ਮੀਰ ਸਿੰਘ ਨੰਬਰ 538/ਜਲੰਧਰ ਰੇਂਜ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਉਸਦੀ ਹੌਸਲਾ ਅਫਜਾਈ ਲਈ ਪ੍ਰਸ਼ੰਸਾ ਪੱਤਰ ਦਰਜਾ ਤੀਸਰਾ ਇਨਾਮ ਵੱਜੇ ਦਿੱਤਾ ਗਿਆ।