ਜਲੰਧਰ ਦਿਹਾਤੀ ਮਕਸੂਦਾਂ (ਜਸਕੀਰਤ ਰਾਜਾ) ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਗੈਂਗਸਟਰਾਂ ਅਤੇ ਲੁੱਟਾ ਖੋਹਾ ਕਰਨ ਵਾਲੇ ਗੈਂਗਾ ਦੇ ਖਿਲਾਫ ਜਿਲ੍ਹਾ ਪੱਧਰ ਤੇ ਚਲਾਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋ ਮਨਪ੍ਰੀਤ ਸਿੰਘ ਢਿੱਲੋ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਅਤੇ ਸ੍ਰੀ ਬਲਬੀਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਨੂੰ ਖੂਫੀਆ ਇਤਲਾਹ ਮਿਲਣ ਤੇ ਦਾਤਰ ਦੀ ਨੋਕ ਤੇ ਲੁੱਟਾ ਖੋਹਾ ਕਰਨ ਵਾਲੇ ਖਤਰਨਾਕ ਗੈਂਗ ਦੇ 02 ਦੋਸ਼ੀਆ ਨੂੰ ਕੀਤਾ ਗ੍ਰਿਫਤਾਰ ਅਤੇ 1 ਦਾਤਰ, 1 ਐਕਟੀਵਾ, 2 ਮੋਟਰਸਾਈਕਲ, 6 ਟਾਵਰ ਵਾਲੀਆ ਬੈਟਰੀਆ ਅਤੇ 06 ਮੋਬਾਇਲ ਫੋਨ ਬ੍ਰਾਮਦ ਅਤੇ ਲੁੱਟ ਖੋਹ ਦੀਆ ਭਾਰੀ ਤਦਾਦ ਵਿੱਚ ਵਾਰਦਾਤਾ ਟਰੇਸ ਕਰਨ ਤੇ ਸਫਲਤਾ ਹਾਸਲ ਹੋਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮੁਖਵਿੰਦਰ ਸਿੰਘ ਭੁੱਲਰ PPS ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 14.01.24 ਨੂੰ ਵਕਤ ਕਰੀਬ 08:30 ਵਜੇ ਸੁਭਾ ਦਾ ਹੋਵੇਗਾ ਕਿ ਮੁਦਈ ਮੁਕੱਦਮਾ ਸੈਂਟ ਸੋਲਜਰ ਪਿੰਡ ਨੂੰਸੀ ਦੇ ਕੋਲ ਲੱਗੇ ਹੋਏ ਟਾਵਰ ਦੀ ਚੈਕਿੰਗ ਕਰਨ ਗਿਆ ਤਾਂ ਜਿਵੇਂ ਹੀ ਉਹ ਟਾਵਰ ਦੇ ਕੋਲ ਪੁੱਜਾ ਤਾਂ ਟਾਵਰ ਦੇ ਕੈਬਿਨ ਕੋਲ 3 ਮੋਨੇ ਨੌਜਵਾਨ ਖੜੇ ਸਨ ਜਿੰਨਾ ਲਾਗੇ 2 ਮੋਟਰ ਸਾਈਕਲ ਖੜੇ ਸਨ। ਇਹਨਾ ਤਿੰਨਾ ਲੜਕਿਆ ਨੇ ਉਸਨੂੰ ਇੱਕਦਮ ਘੇਰ ਕੇ ਦਾਤਰ ਦਿਖਾ ਕੇ ਡਰਾ ਧਮਕਾ ਕੇ ਕਿਹਾ ਕਿ ਜੋ ਕੁਝ ਤੇਰੇ ਕੋਲ ਹੈ ਕੱਢ ਦੇ ਤਾਂ ਉਹਨਾ ਨੇ ਧੱਕੇ ਨਾਲ ਉਸਦੀ ਜੇਬ ਵਿੱਚੋਂ ਪਰਸ ਕੱਢ ਲਿਆ ਤੇ ਡਰਾ ਧਮਕਾ ਕੈਬਨ ਦਾ ਤਾਲਾ ਖੁਲਵਾ ਲਿਆ ਅਤੇ ਕੈਬਿਨ ਵਿੱਚ ਲੱਗੀਆ ਬੈਟਰੀਆ ਵਿੱਚੋਂ 2 ਬੈਟਰੀਆ ਵੀ ਖੋਲ ਲਈਆ ਤੇ ਆਪਣੇ ਇੱਕ ਮੋਟਰ ਸਾਈਕਲ ਤੇ ਦੋਨੋ ਬੈਟਰੀਆ 2 ਲੜਕਿਆ ਨੇ ਰੱਖ ਲਈਆ ਅਤੇ ਤੀਸਰੇ ਲੜਕੇ ਨੇ ਦੂਸਰਾ ਮੋਟਰ ਸਾਈਕਲ ਚਲਾ ਕੇ ਇਹ ਤਿੰਨੇ ਜਾਣੇ ਮੁਦਈ ਮੁਕੱਦਮਾ ਕੋਲੇ ਧੱਕੇ ਨਾਲ ਡਰਾ ਧਮਕਾ ਕੇ ਉਸਦਾ ਪਰਸ ਜਿਸ ਵਿੱਚ ਕਰੀਬ 1500 ਰੁਪਏ, ਅਧਾਰ ਕਾਰਡ ਸੀ ਅਤੇ 2 ਬੈਟਰੀਆ ਖੋਹ ਕੇ ਪਿੰਡ ਨੱਸੀ ਵੱਲ ਨੂੰ ਚਲੇ ਗਏ ਜਿੰਨਾ ਵਿੱਚੋਂ 2 ਲੜਕਿਆ ਨੂੰ ਪਹਿਚਾਣ ਲਿਆ ਸੀ ਜਿੰਨਾ ਵਿੱਚ ਇੱਕ ਦਾ ਨਾਮ ਅਮਨਜੀਤ ਸਿੰਘ / ਅਮਨ ਪੁੱਤਰ ਲੇਟ ਬਲਵੀਰ ਸਿੰਘ ਵਾਸੀ ਲਿੱਧੜਾ ਅਤੇ ਦੂਸਰੇ ਲੜਕੇ ਦਾ ਨਾਮ ਬੱਬੂ ਪੁੱਤਰ ਰੋਝਾ ਵਾਸੀ ਲਿੱਧੜਾ ਹੈ ਅਤੇ ਤੀਸਰੇ ਲੜਕੇ ਨੂੰ ਉਹ ਸਾਹਮਣੇ ਆਉਣ ਪਰ ਪਹਿਚਾਣ ਸਕਦਾ ਹੈ। ਇਹ ਤਿੰਨੋ ਦੋਸ਼ੀ ਪਹਿਲਾਂ ਵੀ ਉਹਨਾ ਦੇ ਟਾਵਰ ਤੋਂ ਤਾਲਾ ਤੋੜਕੇ ਚਿੱਟੇ ਰੰਗ ਦੀ ਐਕਟਿਵਾ ਪਰ 4 ਬੈਟਰੀਆ ਰੱਖ ਕੇ ਫਰਾਰ ਹੋ ਗਏ ਸੀ। ਜਿਹਨਾਂ ਦੀ ਅਸੀ ਕਾਫੀ ਸਮੇ ਤੋ ਭਾਲ ਕਰ ਰਹੇ ਸੀ। ਜੋ ਇਹਨਾਂ ਦੋਸ਼ੀਆ ਦੀ ਪਹਿਚਾਣ ਹੋਣ ਤੇ ਇਹਨਾਂ ਦੇ ਖਿਲਾਫ ਮੁਕੰਦਮਾ ਨੰਬਰ 08 ਮਿਤੀ 14.01.2024 ਅ/ਧ 379-B,34 IPC ਥਾਣਾ ਮਕਸੂਦਾਂ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਦੌਰਾਨੇ ਤਫਤੀਸ਼ ਦੇਸ਼ੀਆਂ ਪਰ ਛਾਪੇਮਾਰੀ ਕੀਤੀ ਜਾ ਰਹੀ ਸੀ। ਜੋ ਤਿੰਨੋ ਦੋਸ਼ੀ ਇੱਕ ਐਕਟਿਵਾ ਅਤੇ ਇੱਕ ਮੋਟਰਸਾਈਕਲ ਤੇ ਸਵਾਰ ਹੈ ਤੇ ਦਾਤਰ ਲੈ ਕੇ ਨੂਸੀ ਵਾਲੀ ਨਹਿਰ ਤੋ ਇਤਲਾਹ ਮਿਲਣ ਤੇ ਇੰਸਪੈਕਟਰ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਵੱਲੋ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਹਨਾਂ ਦੋਸ਼ੀਆ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਆਪਣੇ ਵਹਿਕਲ ਭਜਾਉਣ ਲੱਗੇ ਤਾਂ ਦੋਸ਼ੀ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਲਿੱਧੜਾ ਥਾਣਾ ਮਕਸੂਦਾਂ ਅਤੇ ਦੋਸ਼ੀ ਕਰਮਜੀਤ ਸਿੰਘ ਉਰਫ ਕਮਲ ਪੁੱਤਰ ਸੁਰਿੰਦਰ ਸਿੰਘ ਉਰਫ ਪੱਪੂ ਵਾਸੀ ਪਿੰਡ ਬਿਧੀਪੁਰ ਥਾਣਾ ਮਕਸੂਦਾਂ ਜਿਲਾ ਜਲੰਧਰ ਹਾਲ ਵਾਸੀ ਫਲੈਟ ਪਿੰਡ ਸਲੇਮਪੁਰ ਮੁਸਲਮਾਨਾ ਨੂੰ ਕਾਬੂ ਕਰ ਲਿਆ ਅਤੇ ਤਿਸਰਾ ਦੋਸ਼ੀ ਬੱਬੂ ਵਾਸੀ ਲਿਧੜਾ ਮੌਕਾ ਤੇ ਭੱਜਣ ਵਿੱਚ ਕਾਮਯਾਬ ਹੋ ਗਿਆ। ਜੋ ਕਾਬੂਸ਼ੁਦਾ ਦੋਸ਼ੀਆਂ ਪਾਸੋ : ਦਾਤਰ, 1 ਐਕਟਿਵਾ । ਮੋਟਰਸਾਈਕਲ ਬ੍ਰਾਮਦ ਕੀਤੇ ਗਏ ਅਤੇ ਉਕਤ ਦੋਸ਼ੀਆ ਦੀ ਨਿਸ਼ਾਨਦੇਹੀ ਪਰ । ਹੋਰ ਮੋਟਰਸਾਈਕਲ, 6 ਬੈਟਰੀਆ ਟਾਵਰ ਵਾਲੀਆ ਅਤੇ 6 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। ਜੋ ਉਕਤ ਦੋਸ਼ੀਆ ਵੱਲੋਂ ਦਾਤਰ ਦੀ ਨੋਕ ਤੇ ਵੱਖ ਵੱਖ ਜਗਾ ਤੋਂ ਖੋਹ ਕੀਤੇ ਗਏ ਸੀ। ਦੋਸ਼ੀਆ ਵੱਲੋਂ ਵਰਦਾਤ ਕਰਨ ਸਮੇਂ ਵੱਖ ਵੱਖ ਵਹੀਕਲਾਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਜਿਆਦਾਤਰ ਚਿੱਟੇ ਰੰਗ ਦੀ ਐਕਟਿਵਾ ਦੀ ਵਰਤੋਂ ਕਰਦੇ ਸੀ ਅਤੇ ਇਲਾਕਾ ਵਿੱਚ ਬਹੁਤ ਦਹਿਸ਼ਤ ਦਾ ਮਹੋਲ ਬਣਾਇਆ ਹੋਇਆ ਸੀ ਅਤੇ ਇਸ ਤਰਾ ਦੀਆ ਵਾਰਦਾਤਾ ਕਰਨ ਵਾਲੇ ਹੋਰ ਦੋਸ਼ੀਆਂ ਨੂੰ ਨਸੀਹਤ ਹੈ ਕਿ ਜੇਕਰ ਕੋਈ ਇਲਾਕੇ ਵਿੱਚ ਇਸ ਤਰਾ ਦੀਆ ਵਾਰਦਾਤਾਂ ਕਰੋਗਾ ਤਾਂ ਬਖਸ਼ਿਆ ਨਹੀ ਜਾਵੇਗਾ।
ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਕਿ:-
1. ਮਿਤੀ 09.01.2024 ਨੂੰ ਦਾਤਰ ਦੀ ਨੋਕ ਤੇ ਇੱਕ ਐਕਟਿਵਾ ਜੋ ਉਕਤ ਦੋਸ਼ੀਆ ਨੇ ਵਿਜੇ ਨਗਰ ਫੁੱਟਬਾਲ ਚੌਕ ਜਲੰਧਰ ਤੋਂ ਗੀਤੂ ਸੇਠੀ ਪਤਨੀ ਦੀਪਕ ਕੁਮਾਰ ਵਾਸੀ ਮਕਾਨ ਨੰਬਰ 130 ਸਤਿਕਾਰ ਇਨਕਲੇਵ ਬਸਤੀ ਸ਼ੇਖ ਦੀ ਖੋਹ ਕੀਤੀ ਸੀ।
2. ਦਾਤਰ ਦੀ ਨੋਕ ਤੇ ਪਿੰਡ ਲਿੱਧੜਾਂ ਪੁਲੀ ਤੇ 10 ਦਿਨ ਪਹਿਲਾਂ ਇੱਕ ਮੋਟਰਸਾਈਕਲ ਖੋਹ ਕੀਤਾ ਸੀ।
3. ਦਾਤਰ ਦੀ ਨੋਕ ਤੇ ਪਿੰਡ ਰੰਧਾਵਾ ਤੇ ਰਾਏਪੁਰ ਰਸੂਲਪੁਰ ਨਹਿਰ ਵਾਲੀ ਸੜਕ ਤੋਂ । ਮੋਟਰਸਾਈਕਲ ਖੋਹ ਕੀਤਾ ਸੀ।
4. ਦਾਤਰ ਦੀ ਨੋਕ ਤੇ ਵਰਿਆਣਾ ਰੋਡ ਤੇ ਸਕੂਟਰੀ ਖੋਹ ਕੀਤੀ ਸੀ ਅਤੇ ਬੈਟਰੀਆ ਚੋਰੀ ਕੀਤੀਆ ਸੀ।
5. ਦਾਤਰ ਦੀ ਨੇਕ ਤੇ ਪਿੰਡ ਲਿੱਧੜਾਂ ਤੋ 5/6 ਦਿਨ ਪਹਿਲਾਂ ਪਰਸ ਖੋਹ ਕੀਤਾ ਸੀ।
6. ਦਾਤਰ ਦੀ ਨੋਕ ਤੇ ਪਿੰਡ ਰਾਉਵਾਲੀ ਤੇ 56 ਦਿਨ ਪਹਿਲਾਂ ਪਰਵਾਸੀ ਮਜਦੂਰ ਪਾਸੋ ਇੱਕ ਮੋਬਾਇਲ ਫੋਨ ਖੋਹ ਕੀਤਾ ਸੀ।
7. ਦਾਤਰ ਦੀ ਨੋਕ ਤੇ ਪਿੰਡ ਰਾਏਪੁਰ ਰਸੂਲਪੁਰ ਤੋਂ ਇੱਕ ਮੋਟਰਸਾਈਕਲ ਸਵਾਰ ਪਾਸੋ ਇੱਕ ਮੋਬਾਇਲ ਖੋਹ ਕੀਤਾ ਸੀ।
8. ਦਾਤਰ ਦੀ ਨੋਕ ਤੇ ਖੰਡਾਲਾ ਫਾਰਮ ਦੇ ਨੇੜੇ ਤੋ ਇੱਕ ਪਰਵਾਈ ਮਜਦੂਰ ਪਾਸੋ ਇੱਕ ਮੋਬਾਇਲ ਫੋਨ ਖੋਹ ਕੀਤਾ ਸੀ।
9. ਦਾਤਰ ਦੀ ਨੋਕ ਤੇ । ਟਰੱਕ ਡਰਾਈਵਰ ਤੋ ਬਿਧੀਪੁਰ ਨੇੜਿਉ 2000/- ਰੁਪਏ ਖੋਹ ਕੀਤੇ ਸੀ।
10. ਦਾਤਰ ਦੀ ਨੋਕ ਤੇ । ਟਰੱਕ ਜੋ ਖਰਾਬ ਪੜਾ ਸੀ ਦੇ ਡਰਾਈਵਰ ਪਾਸੋ 2 ਬੋਰੇ ਕਣਕ ਅਤੇ 1000 ਰੁਪਏ ਨਕਦੀ ਖੋਹ ਕੀਤੇ ਸੀ।
ਗ੍ਰਿਫਤਾਰ ਦੋਸ਼ੀ:-
1. ਕਰਮਜੀਤ ਸਿੰਘ ਉਰਫ ਕਮਲ ਪੁੱਤਰ ਸੁਰਿੰਦਰ ਸਿੰਘ ਉਰਫ ਪੱਪੂ ਵਾਸੀ ਪਿੰਡ ਬਿਧੀਪੁਰ ਥਾਣਾ ਮਕਸੂਦਾਂ ਜਿਲਾ ਜਲੰਧਰ ਹਾਲ ਵਾਸੀ ਫਲੈਟ ਪਿੰਡ ਸਲੇਮਪੁਰ ਮੁਸਲਮਾਨਾ
2. ਅਮਨਦੀਪ ਸਿੰਘ ਉਰਫ ਅਮਨ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਲਿੱਧੜਾ ਥਾਣਾ ਮਕਸੂਦਾਂ ਜਿਲਾ ਜਲੰਧਰ
ਫਰਾਰ ਦੋਸ਼ੀ:-
1. ਬੱਬੂ ਵਾਸੀ ਲਿੱਧੜਾ
ਬ੍ਰਾਮਦਗੀ:-
1 ਦਾਤਰ, 1 ਐਕਟੀਵਾ, 2 ਮੋਟਰਸਾਈਕਲ, 6 ਟਾਵਰ ਵਾਲੀਆ ਬੈਟਰੀਆ ਅਤੇ 06 ਮੋਬਾਇਲ ਫੋਨ
ਕਰਮਜੀਤ ਸਿੰਘ ਉਰਫ ਕਮਲ ਪੁੱਤਰ ਸੁਰਿੰਦਰ ਸਿੰਘ ਉਰਫ ਪੱਪੂ ਵਾਸੀ ਪਿੰਡ ਬਿਧੀਪੁਰ ਥਾਣਾ ਮਕਸੂਦਾਂ ਜਿਲਾ ਜਲੰਧਰ ਹਾਲ ਵਾਸੀ ਫਲੈਟ ਪਿੰਡ ਸਲੇਮਪੁਰ ਮੁਸਲਮਾਨਾ
1. ਮੁਕੱਦਮਾ ਨੰਬਰ 150 ਮਿਤੀ 19.07.2017 ਜੁਰਮ 379,411 IPC ਥਾਣਾ ਡਵੀਜਨ ਨੰਬਰ । ਜਿਲ੍ਹਾ ਜਲੰਧਰ।
2. ਮੁਕੱਦਮਾ ਨੰਬਰ 08 ਮਿਤੀ 14.01.2024 ਅ/ਧ 379-B,34 IPC ਥਾਣਾ ਮਕਸੂਦਾਂ ਜਿਲਾ ਜਲੰਧਰ
ਅਮਨਦੀਪ ਸਿੰਘ ਉਰਫ ਅਮਨ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਲਿੱਧੜਾ ਥਾਣਾ ਮਕਸੂਦਾਂ ਜਿਲਾ ਜਲੰਧਰ
1. ਮੁਕੱਦਮਾ ਨੰਬਰ 99 ਮਿਤੀ 04.08.2021 ਅ/ਧ 379-B,34 IPC ਥਾਣਾ ਮਕਸੂਦਾਂ ਜਿਲਾ ਜਲੰਧਰ
2. ਮੁਕੱਦਮਾ ਨੰਬਰ 08 ਮਿਤੀ 14.01.2024 ਅ/ਧ 379-B,34 IPC ਥਾਣਾ ਮਕਸੂਦਾਂ ਜਿਲਾ ਜਲੰਧਰ