ਜਿਲਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋਂ ਇੱਕ ਔਰਤ ਨੂੰ ਕਾਬੂ ਕਰਕੇ ਉਸ ਪਾਸੇ 02 ਕਿਲੋਗ੍ਰਾਮ ਡੇਡੇ ਚੂਰਾ ਪੋਸਤ,15000 ML ਸ਼ਰਾਬ ਨਜੈਜ ਬਰਾਮਦ ਕਰਨ ਅਤੇ ਇੱਕ ਭਗੇੜਾ (ਪੀ.ਓ) ਨੂੰ ਜੇਰੇ ਧਾਰਾ 299 CrPC ਤਹਿਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆ (ਜਸਕੀਰਤ ਰਾਜਾ)  ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ,ਭਗੋੜਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ PPS ਪੁਲਿਸ ਕਪਤਾਨ (ਤਫਤੀਸ਼), ਸ੍ਰੀ ਨਰਿੰਦਰ ਸਿੰਘ ਅੋਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀਆ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਇੱਕ ਔਰਤ ਨੂੰ ਕਾਬੂ ਕਰਕੇ ਉਸ ਪਾਸੋ 02 ਕਿਲੋਗ੍ਰਾਮ ਡੋਡੇ ਚੂਰਾ ਪੋਸਤ 15000 ML ਸ਼ਰਾਬ ਨਜੈਜ ਬਰਾਮਦ ਕਰਨ ਅਤੇ ਇੱਕ ਭਗੋੜਾ (ਪੀ.ੳ) ਨੂੰ ਜੇਰੇ ਧਾਰਾ 299 CrPC ਤਹਿਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਔਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਮਿਤੀ 08.01.2024 ਨੂੰ ਐਸ.ਆਈ ਗੋਵਿੰਦਰ ਸਿੰਘ ਥਾਣਾ ਲੋਹੀਆ ਨੇ ਸਮੇਤ ਕਰਮਚਾਰੀਆਂ ਮੁਖਬਰ ਖਾਸ ਦੀ ਇਤਲਾਹ ਤੇ ਸਤਲੁਜ ਦਰਿਆ ਦੇ ਬੰਨ ਤੇ ਇੱਕ ਔਰਤ ਜਿਸ ਦਾ ਨਾਮ ਪਰਮਜੀਤ ਕੌਰ ਪਤਨੀ ਲੇਟ ਚਰਨਜੀਤ ਸਿੰਘ ਵਾਸੀ ਮੰਡਾਲਾ ਛੰਨਾ ਥਾਣਾ ਲੋਹੀਆ ਜਿਲਾ ਜਲੰਧਰ ਹੈ ਨੂੰ ਕਾਬੂ ਕਰਕੇ ਉਸ ਪਾਸੋ ਉਸ ਪਾਸੇ 02 ਕਿਲੋਗ੍ਰਾਮ ਝੋਝੇ ਚੂਰਾ ਪੋਸਤ ਅਤੇ 15000 ML ਸ਼ਰਾਬ ਨਜੈਜ ਬਰਾਮਦ ਕੀਤੀ ਹੈ। ਜਿਸ ਤੇ ਐਸ.ਆਈ ਗੋਵਿੰਦਰ ਸਿੰਘ ਨੇ ਮੁਕੰਦਮਾ ਨੰਬਰ 03 ਮਿਤੀ 08.01.2024 ਜੁਰਮ 15-61-85 NDPS Act ਥਾਣਾ ਲੋਹੀਆ ਜਿਲਾ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਹੈ ਅਤੇ ਮਿਤੀ 08.01.2024 ਨੂੰ ਏ.ਐਸ.ਆਈ ਬਲਵਿੰਦਰ ਸਿੰਘ ਥਾਣਾ ਲੋਹੀਆ ਨੇ ਸਮੇਤ ਪੁਲਿਸ ਪਾਰਟੀ ਦੇ ਮੁਕਦਮਾ ਨੰਬਰ 132 ਮਿਤੀ 05.11.2017 ਜੁਰਮ 406,420,120B IPC ਥਾਣਾ ਲੋਹੀਆ ਜਿਲਾ ਜਲੰਧਰ ਦੇ ਭਗੋੜਾ ਦੇਸ਼ੀ ਭਗਵਾਨ ਦਾਸ ਪੁੱਤਰ ਕਰਤਾਰ ਚੰਦ ਵਾਸੀ 67-A ਮੁਹੱਲਾ, ਨਿਊ ਤਹਿਸੀਲ ਪੂਰਾ ਅਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਹੈ। ਜੋ ਦੋਸ਼ੀ ਭਗਵਾਨ ਦਾਸ ਉਕਤ ਨੂੰ ਮਾਨਯੋਗ ਅਦਾਲਤ ਸ੍ਰੀ ਰਾਜੇਸ਼ ਆਹਲੂਵਾਲੀਆ SDJM ਨਕੋਦਰ ਜੀ ਨੇ ਮਿਤੀ 10.08.2018 ਨੂੰ ਜੇਰੇ ਧਾਰਾ 299 CrPC ਤਹਿਤ ਪੀ.ੳ ਘੋਸ਼ਿਤ ਕੀਤਾ ਸੀ। ਜਿਹਨਾ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ।

ਬਰਾਮਦਗੀ – 02 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ 15000 ML ਸ਼ਰਾਬ ਨਜੈਜ